ਸਲੋਹ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਮਹਿੰਗਾਈ ਖ਼ਿਲਾਫ਼ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਪੈਦਲ ਮਾਰਚ ਕੱਢਿਆ
Saturday, Jul 23, 2022 - 11:59 PM (IST)
ਸਲੋਹ/ਇੰਗਲੈਂਡ (ਸਰਬਜੀਤ ਸਿੰਘ ਬਨੂੜ) : ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਤੇ ਉਜਾਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਪਸੀ ਭਾਈਚਾਰਕ ਸਾਂਝ ਤੇ ਵੱਧ ਰਹੀ ਮਹਿੰਗਾਈ ਖ਼ਿਲਾਫ਼ ਇਕਜੁੱਟ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਪੈਦਲ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਵੱਖ-ਵੱਖ ਧਰਮਾਂ ਦੇ ਲੋਕਾਂ ਨੇ 10 ਕਿਲੋਮੀਟਰ ਪੈਦਲ ਤੁਰ ਕੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਸਲੋਹ ਦੇ ਚਾਲਵੀਂ ਦੇ ਪਾਕਿਸਤਾਨ ਵੈੱਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਤੋਂ ਸ਼ੁਰੂ ਹੁੰਦਾ ਹੋਇਆ ਪੈਦਲ ਮਾਰਚ ਸਲੋਹ ਹਿੰਦੂ ਮੰਦਰ, ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਤੋਂ ਹੁੰਦਾ ਹੋਇਆ ਮੈਂਨਰ ਪਾਰਕ ਕਮਿਊਨਿਟੀ ਸੈਂਟਰ 'ਚ ਸਮਾਪਤ ਹੋਇਆ।
ਖ਼ਬਰ ਇਹ ਵੀ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਉਥੇ CM ਹਾਊਸ ਦਾ ਕੱਟਿਆ ਗਿਆ ਚਲਾਨ, ਪੜ੍ਹੋ TOP 10
ਸਲੋਹ ਹਿੰਦੂ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਪੈਦਲ ਮਾਰਚ ਵਿੱਚ ਸ਼ਾਮਲ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੰਦਰ 'ਚ ਨਤਮਸਤਕ ਹੋਏ ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਪ੍ਰਬੰਧਕ ਕਮੇਟੀ ਮੈਂਬਰਾਂ ਮੈਡਮ ਰਨਜੂ ਤੇ ਮਿਸਟਰ ਗੋਇਲ ਨੇ ਸਨਮਾਨਿਤ ਕੀਤਾ। ਸਲੋਹ ਹਿੰਦੂ ਮੰਦਰ ਤੇ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ 'ਚ ਪ੍ਰਬੰਧਕਾਂ ਵੱਲੋਂ ਪੈਦਲ ਮਾਰਚ ਵਿੱਚ ਸ਼ਾਮਲ ਸਮੂਹ ਲੋਕਾਂ ਲਈ ਚਾਹ-ਪਾਣੀ ਦੇ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਸੀ।
ਇਸ ਮੌਕੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਕੌਂਸਲਰ ਹਰਜਿੰਦਰ ਸਿੰਘ ਗਹੀਰ, ਬੌਬੀ ਜੂਟਲਾ, ਡਿਪਟੀ ਲੀਡਰ ਕੌਂਸਲਰ ਪਵਿੱਤਰ ਕੌਰ ਮਾਨ, ਕੌਂਸਲਰ ਫਿਜ਼ਾ ਮਤਲੂਬ, ਕੌਂਸਲਰ ਕਮਲਜੀਤ ਕੌਰ, ਕੌਂਸਲਰ ਨਾਜ਼ੀਰ ਅਹਿਮਦ, ਕੌਂਸਲਰ ਸਾਬੀਆ ਅਕਬਰ, ਕੌਂਸਲਰ ਕਰਿਸਟੀ, ਸਾਬਕਾ ਕੌਂਸਲਰ ਨਾਜ਼ੀਰ ਕਿਆਨੀ, ਡਾ. ਸਵਨੀਤ ਕੌਰ, ਸੁਖਵਿੰਦਰ ਸਿੰਘ, ਉਜਾਲਾ ਫਾਊਂਡੇਸ਼ਨ ਵੱਲੋਂ ਚੇਅਰਮੈਨ ਜ਼ੁਲਫਿਕਾਰ ਅਲੀ ਵਾਰਸੀ, ਅਰਸ਼ਦ ਮਹਿਮੂਦ ਫਰਾਹ ਮਲਿਕ, ਫਕੀਮ ਜੰਬੂਕਸ ਨੂੰ ਜੀ ਆਇਆਂ ਆਖਿਆ ਗਿਆ। ਮੈਂਨਰ ਪਾਰਕ ਕਮਿਊਨਿਟੀ ਸੈਂਟਰ ਵਿੱਚ ਉਜਾਲਾ ਫਾਊਂਡੇਸ਼ਨ ਵੱਲੋਂ ਸ਼ਾਮਲ ਸਮੂਹ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ : ਠੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਰਾਹ, ਸੋਸ਼ਲ ਮੀਡੀਆ ’ਤੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਲੋਕ ਸਾਵਧਾਨ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।