ਮੇਸਾਕ ਨੇ ਢਾਹਿਆ ਕਹਿਰ ! 159 ਚੀਨੀਆਂ ਦੀ ਮੌਤ, ਕਈ ਹੋਰ ਲਾਪਤਾ

Saturday, Aug 22, 2026 - 04:01 PM (IST)

ਮੇਸਾਕ ਨੇ ਢਾਹਿਆ ਕਹਿਰ ! 159 ਚੀਨੀਆਂ ਦੀ ਮੌਤ, ਕਈ ਹੋਰ ਲਾਪਤਾ

ਇੰਟਰਨੈਸ਼ਨਲ ਡੈਸਕ- ਚੀਨ 'ਚ ਇਕ ਮਹੀਨੇ ਪਹਿਲਾਂ ਆਏ ਤੂਫ਼ਾਨ ਮੇਸਾਕ ਕਾਰਨ ਘੱਟੋ-ਘੱਟ 159 ਲੋਕਾਂ ਦੀ ਮੌਤ ਹੋਈ ਅਤੇ 10 ਹੋਰ ਲਾਪਤਾ ਹਨ। ਜੁਲਾਈ ਦੀ ਸ਼ੁਰੂਆਤ ਵਿਚ ਚੀਨ ਦੇ ਦੱਖਣ-ਪੱਛਮੀ ਗੁਆਂਗਸ਼ੀ ਸੂਬੇ ਵਿਚ ਆਏ ਇਸ ਤੂਫ਼ਾਨ ਕਾਰਨ ਭਾਰੀ ਮੀਂਹ ਪਿਆ ਅਤੇ ਭਿਆਨਕ ਹੜ੍ਹ ਆ ਗਿਆ। ਨਾਨਨਿੰਗ ਅਤੇ ਗੁਈਗਾਂਗ ਸ਼ਹਿਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਉਸ ਸਮੇਂ ਅਧਿਕਾਰੀਆਂ ਨੇ 39 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ।

ਕਿਸੇ ਘਟਨਾ ਦੇ ਕਈ ਦਿਨਾਂ ਬਾਅਦ ਅਧਿਕਾਰੀਆਂ ਵੱਲੋਂ ਮ੍ਰਿਤਕਾਂ ਦੀ ਗਿਣਤੀ ਨੂੰ ਅੱਪਡੇਟ ਕੀਤਾ ਜਾਣਾ ਆਮ ਗੱਲ ਨਹੀਂ ਹੈ, ਹਾਲਾਂਕਿ ਇਸ ਮਾਮਲੇ ਵਿਚ, ਤੂਫ਼ਾਨ ਦੇ ਆਉਣ ਦੇ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਜਾਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਰਕਾਰੀ ਮੀਡੀਆ ਦੇ ਅਨੁਸਾਰ, ਕੁੱਲ ਮ੍ਰਿਤਕਾਂ ’ਚੋਂ 107 ਲੋਕਾਂ ਦੀ ਮੌਤ ਨਾਨਨਿੰਗ ’ਚ 6 ਬੰਨ੍ਹਾਂ ਦੇ ਟੁੱਟਣ ਨਾਲ ਆਏ ਹੜ੍ਹ ਕਾਰਨ ਹੋਈ।


author

Harpreet SIngh

Content Editor

Related News