ਪਾਕਿਸਤਾਨ: ਦਿਮਾਗੀ ਕਮਜ਼ੋਰ ਵਿਅਕਤੀ ਨੇ ਪਿਤਾ ਤੇ ਭਰਾਵਾਂ ਸਣੇ 5 ਮਾਰੇ

Wednesday, Dec 26, 2018 - 08:46 PM (IST)

ਪਾਕਿਸਤਾਨ: ਦਿਮਾਗੀ ਕਮਜ਼ੋਰ ਵਿਅਕਤੀ ਨੇ ਪਿਤਾ ਤੇ ਭਰਾਵਾਂ ਸਣੇ 5 ਮਾਰੇ

ਪੇਸ਼ਾਵਰ— ਪੱਛਮ-ਉੱਤਰ ਪਾਕਿਸਤਾਨ 'ਚ ਬੁੱਧਵਾਰ ਨੂੰ ਪਰਿਵਾਰਿਕ ਝਗੜੇ ਨੂੰ ਲੈ ਕੇ ਦਿਮਾਗੀ ਕਮਜ਼ੋਰ ਵਿਅਕਤੀ ਨੇ ਆਪਣੇ ਪਿਤਾ, ਚਾਚਾ ਤੇ ਤਿੰਨ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਬਾਅਦ 'ਚ ਆਤਮਹੱਤਿਆ ਕਰ ਲਈ। ਖੈਬਰ-ਪਖਤੂਨਖਵਾ ਸੂਬੇ ਦੀ ਰਾਜਧਾਨੀ 'ਚ ਪੇਸ਼ਾਵਰ ਯੂਨੀਵਰਸਿਟੀ ਰੋਡ ਦੇ ਤਹਿਕਾਲ ਖੇਤਰ 'ਚ ਇਹ ਘਟਨਾ ਹੋਈ।

ਪੁਲਸ ਨੇ ਦੱਸਿਆ ਕਿ ਅਬਦੁਲਾਹ ਨੇ ਆਪਣੇ ਪਿਤਾ ਜਾਨ ਮੁਹੰਮਦ ਨਾਲ ਹਲਕੀ ਜਿਹੀ ਝੜਪ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ। ਜਦੋਂ ਉਸ ਦੇ ਭਰਾ ਜਵਾਦ, ਲਕਮਾਨ ਤੇ ਜੈਬੁਲਾਹ ਤੇ ਚਾਚਾ ਫਕੀਰ ਮੁਹੰਮਦ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਸ ਨੇ ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਾਅਦ 'ਚ ਦੋਸ਼ੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਕਾਤਲ ਦਿਮਾਗੀ ਕਮਜ਼ੋਰ ਸੀ।


author

Baljit Singh

Content Editor

Related News