ਕਬਰ ''ਚੋਂ ਔਰਤ ਦੀ ਲਾਸ਼ ਕੱਢ ਕੇ ਲੋਕਾਂ ਨੇ ਕੀਤਾ ਜਬਰ-ਜ਼ਨਾਹ

Tuesday, Nov 05, 2019 - 07:49 PM (IST)

ਕਬਰ ''ਚੋਂ ਔਰਤ ਦੀ ਲਾਸ਼ ਕੱਢ ਕੇ ਲੋਕਾਂ ਨੇ ਕੀਤਾ ਜਬਰ-ਜ਼ਨਾਹ

ਕਰਾਚੀ (ਏਜੰਸੀ)— ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਖੇ ਕੁਝ ਅਣਪਛਾਤੇ ਲੋਕਾਂ ਵਲੋਂ ਇਕ ਕਬਰ ਵਿਚੋਂ ਔਰਤ ਦੀ ਲਾਸ਼ ਕੱਢ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ। ਘਟਨਾ ਕਰਾਚੀ ਦੇ ਲਾਂਗੀ ਨਾਮੀ ਇਕ ਇਲਾਕੇ ਵਿਚ ਵਾਪਰੀ। ਔਰਤ ਨੂੰ ਇਕ ਦਿਨ ਪਹਿਲਾਂ ਹੀ ਦਫਨਾਇਆ ਗਿਆ ਸੀ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਲਾਸ਼ ਨੂੰ ਕਬਰ ਵਿਚੋਂ ਕੱਢ ਕੇ ਸਮੂਹਿਕ ਜਬਰ-ਜ਼ਨਾਹ ਕੀਤਾ। ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਘਟਨਾ ਵਿਚ ਕਿੰਨੇ ਵਿਅਕਤੀ ਸ਼ਾਮਲ ਸਨ।

ਕਬਰਿਸਤਾਨ ਦੇ ਕੇਅਰਟੇਕਰ ਨੇ ਆਪਣੇ ਬਚਾਅ ਵਿਚ ਕਿਹਾ ਕਿ ਕੁਝ ਕੁੱਤਿਆਂ ਨੇ ਉਕਤ ਔਰਤ ਦੀ ਕਬਰ ਦੀ ਸਲੈਬ ਨੂੰ ਹਟਾ ਦਿੱਤਾ ਅਤੇ ਔਰਤ ਦੀ ਲਾਸ਼ ਬਾਹਰ ਕੱਢੀ ਪਰ ਪਰਿਵਾਰ ਦੇ ਮੈਂਬਰ ਇਸ ਨੂੰ ਠੀਕ ਨਹੀਂ ਮੰਨਦੇ। ਉਨ੍ਹਾਂ ਮਤਾਬਕ ਕੁੱਤੇ ਕਿਸੇ ਤਰ੍ਹਾਂ ਵੀ ਸਲੈਬ ਨੂੰ ਹਟਾ ਨਹੀਂ ਸਕਦੇ। ਇਸ ਘਟਨਾ ਪਿੱਛੇ ਇਕ ਤੋਂ ਵੱਧ ਵਿਅਕਤੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਪਰਿਵਾਰ ਦੇ ਮੈਂਬਰਾਂ ਨੇ ਪੁਲਸ ਕੋਲ ਰਿਪੋਰਟ ਨਹੀਂ ਲਿਖਵਾਈ ਪਰ ਕਿਹਾ ਹੈ ਕਿ ਭਵਿੱਖ ਵਿਚ ਕਿਸੇ ਨਾਲ ਵੀ ਅਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ।


author

Baljit Singh

Content Editor

Related News