ਯਾਦਗਾਰੀ ਹੋ ਨਿੱਬੜਿਆ ਫਰਿਜਨੋ ਵਿਖੇ ਹੋਇਆ ''ਮਾਸਟਰ ਜੀ'' ਸ਼ੋਅ

03/12/2024 3:06:59 AM

ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਰਾਬਤਾ ਪ੍ਰੋਡਕਸ਼ਨ ਵੱਲੋ ਬਾਈ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਦਾ ਮਸ਼ਹੂਰ ਸ਼ੋਅ “ਮਾਸਟਰ ਜੀ” ਕੱਲ ਰਾਤੀਂ ਫਰਿਜਨੋ ਦੇ ਵੈਟਰਨ ਆਡੋਟੋਰੀਅਮ ਵਿੱਖੇ ਹੋਇਆ। ਦਰਸ਼ਕਾਂ ਦੀ ਭਰਵੀਂ ਹਾਜ਼ਰੀ, ਪਿੰਨ ਪੁਆਇੰਟ ਸਾਈਲੈਂਸ, ਹਰੇਕ ਸੀਨ 'ਤੇ ਵੱਜਦੀਆਂ ਤਾੜੀਆਂ, ਸ਼ੋਅ ਦੀ ਸਫਲਤਾ ਦਰਸ਼ਾ ਰਹੀਆਂ ਸਨ। ਇਸ ਸ਼ੋਅ ਨੂੰ ਅਮੈਰਿਕਾ ਵਿੱਚ ਲਿਆਉਣ ਦਾ ਸਿਹਰਾ ਹਾਈਪ ਇੰਟਰਟੇਨਮੈਂਟ ਵਾਲੇ ਲੱਖੀ ਗਿੱਲ ਨਿਊਯਾਰਕ ਵਾਲਿਆ ਸਿਰ ਜਾਂਦਾ ਹੈ। ਸ਼ੋਅ ਦੌਰਾਨ ਐਕਟਰਸ ਕਿੰਮੀ ਵਰਮਾ ਨੇ ਖਾਸ ਤੌਰ 'ਤੇ ਹਾਜ਼ਰੀ ਲਵਾਈ। ਕਾਂਗਰਸ ਲਈ ਚੋਣ ਲੜ ਰਹੇ ਮਾਈਕਲ ਮਹਾਰ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ। ਬਿਕਰਮ ਬਾਈ ਜੀ ਦੀ ਭੰਗੜੇ ਦੀ ਟੀਮ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਸਟੇਜ਼ ਸੰਚਾਲਨ ਭੈਣ ਜੋਤ ਰਣਜੀਤ ਕੌਰ ਨੇ ਬਾਖੂਬੀ ਕੀਤਾ। ਸ਼ਤੀਸ਼ ਗੁਲਾਟੀ ਬਾਈ ਜੀ ਦੁਆਰਾ ਲਾਈ ਰਾਣੇ ਰਣਬੀਰ ਦੀਆਂ ਕਿਤਾਬਾਂ ਦੀ ਪ੍ਰਦ੍ਰਸਨੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਰਹੀ। 

ਇਹ ਵੀ ਪੜ੍ਹੋ- ਰਾਮ ਭਗਤਾਂ ਲਈ ਖੁਸ਼ਖਬਰੀ: ਹੁਣ ਘਰ ਬੈਠੇ ਰੋਜ਼ ਹੋਣਗੇ ਰਾਮਲੱਲਾ ਦੇ ਦਰਸ਼ਨ, ਪੜ੍ਹੋ ਪੂਰੀ ਖ਼ਬਰ

ਇਸ ਸ਼ੋਅ ਦੌਰਾਮ ਗੁਰਬਖਸ਼ ਸਿੰਘ ਸਿੱਧੂ, ਕਮਲਜੀਤ ਬਾਨੀਪਾਲ ਜੋਤ ਰਣਜੋਤ ਕੌਰ ਦੀਆਂ ਸਾਥਣਾਂ ਨੇ ਖੂਬ ਡਿਉਟੀ ਨਿਭਾਈ। ਸਮੂਹ ਸਪਾਂਸਰ ਵੀਰਾਂ ਦਾ ਜਿਨ੍ਹਾਂ ਕਰਕੇ ਸ਼ੋਅ ਸੰਭਵ ਹੋ ਸਕਿਆ, ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਪੀਸੀਏ ਅਤੇ ਆਈਕੇਪੀ (ਇੰਡੀਆ ਕਬਾਬ ਪਲੇਸ) ਵਾਲੇ ਸਾਰੇ ਵੀਰਾਂ ਦਾ ਬਹੁਤ ਸ਼ੁਕਰੀਆ। ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਨੇ ਸ਼ੋਅ ਵਿੱਚ ਉਚੇਚੇ ਤੌਰ 'ਤੇ ਹਾਜ਼ਰੀ ਭਰੀ। ਇਸ ਸ਼ੋਅ ਦੌਰਾਨ ਦਰਸ਼ਕ ਇਹ ਮਹਿਸੂਸ ਕਰ ਰਹੇ ਸਨ ਕਿ ਹਰ ਸੀਨ ਵਿੱਚ ਸਾਡੀ ਗੱਲ ਹੋ ਰਹੀ ਹੈ। ਰੋਜਮਰਾ ਦੀਆਂ ਮੁਸ਼ਕਲਾਂ ਵਿੱਚ ਘਿਰਿਆ ਹਰ ਮਨੁੱਖ ਇਹ ਸ਼ੋਅ ਵੇਖਕੇ ਸਤੁੰਸ਼ਟ ਮਹਿਸੂਸ ਕਰ ਰਿਹਾ ਸੀ। ਸੱਠ ਸਾਲ ਦਾ ਬਜ਼ੁਰਗ ਵੀ ਕਹਿ ਰਿਹਾ ਸੀ ਕਿ ਮੈਂ ਅੱਜ ਸ਼ੋਅ ਵਿੱਚੋ ਕੁਝ ਸਿੱਖਕੇ ਜਾ ਰਿਹਾ। ਡਿਪਰੈਂਸ਼ਨ ਦੇ ਦੌਰ ਵਿੱਚ ਇਹ ਸ਼ੋਅ ਦਰਸ਼ਕਾਂ ਲਈ ਇੱਕ ਟੌਨਕ ਮਹਿਸੂਸ ਹੋ ਰਿਹਾ ਸੀ। ਇਹ ਸ਼ੋਅ ਉਦਾਸ ਚੇਹਰਿਆਂ 'ਤੇ ਰੌਣਕ ਪਰਤਾਉਂਦਾ ਮਹਿਸੂਸ ਹੋਇਆ ਅਤੇ ਦਰਸ਼ਕ ਇਸ ਸ਼ੋਅ ਤੋਂ ਸੰਤੁਸ਼ਟ ਨਜ਼ਰ ਆਏ। ਅਖੀਰ ਅਮਿੱਟ ਪੈੜਾਂ ਛੱਡਦਾ, ਹਰਇੱਕ ਦੀਆਂ ਆਸਾਂ 'ਤੇ ਖਰਾ ਉਤਰਦਾ ਇਹ ਸ਼ੋਅ ਯਾਦਗਾਰੀ ਹੋ ਨਿੱਬੜਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Inder Prajapati

Content Editor

Related News