ਪਾਕਿ ''ਚ ਹਿੰਦੂ ਭਾਈਚਾਰਾ ਜਬਰੀ ਧਰਮ ਪਰਿਵਰਤਨ, ਅਗਵਾ ਅਤੇ ਨਾਬਾਲਗਾਂ ਦੇ ਵਿਆਹ ਦੇ ਵਿਰੋਧ ''ਚ ਕਰੇਗਾ ਪ੍ਰਦਰਸ਼ਨ

03/13/2023 4:48:06 PM

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਮੈਂਬਰ ਜਬਰੀ ਧਰਮ ਪਰਿਵਰਤਨ, ਅਗਵਾ ਅਤੇ ਨਾਬਾਲਗਾਂ ਦੇ ਵਿਆਹ ਦੀਆਂ ਵਧਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਇੱਕ ਰੈਲੀ ਕਰਨਗੇ ਅਤੇ ਇੱਥੇ ਸਿੰਧ ਅਸੈਂਬਲੀ ਦੀ ਇਮਾਰਤ ਦੇ ਬਾਹਰ ਇਕੱਠੇ ਹੋਣਗੇ। ਸਿੰਧ ਸੂਬੇ ਵਿੱਚ ਕਈ ਹਿੰਦੂ ਭਾਈਚਾਰੇ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਰੈਲੀ 30 ਮਾਰਚ ਨੂੰ ਦੇਸ਼ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸੰਗਠਨ ਪਾਕਿਸਤਾਨ ਦਾਰਾਵਰ ਇਤੇਹਾਦ (ਪੀਡੀਆਈ) ਦੇ ਬੈਨਰ ਹੇਠ ਹੋਵੇਗੀ।

ਸੰਗਠਨ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਪੋਸਟਰਾਂ 'ਚ ਕਿਹਾ ਗਿਆ ਹੈ ਕਿ ਇਹ ਰੈਲੀ ਸਿੰਧ ਸੂਬੇ 'ਚ ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਨਾਬਾਲਗ ਕੁੜੀਆਂ ਦੇ ਵਿਆਹ ਅਤੇ ਹਿੰਦੂ ਭਾਈਚਾਰੇ ਦੀ ਭੂਮੀ 'ਤੇ ਜ਼ਬਰਨ ਕਬਜ਼ਾ ਕਰਨ ਦੇ ਵਿਰੋਧ 'ਚ ਆਯੋਜਿਤ ਕੀਤੀ ਜਾ ਰਹੀ ਹੈ। ਪੀਡੀਆਈ ਦੇ ਪ੍ਰਧਾਨ ਫਕੀਰ ਸ਼ਿਵਾ ਕੁਚੀ ਨੇ ਕਿਹਾ ਕਿ ਅਸੀਂ ਰੈਲੀ ਵਿੱਚ ਹਿੰਦੂ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਕਰ ਰਹੇ ਹਾਂ, ਕਿਉਂਕਿ ਸਰਕਾਰ ਨੇ ਸਾਡੀਆਂ ਔਰਤਾਂ ਅਤੇ ਕੁੜੀਆਂ ਦੇ ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਫਰਜ਼ੀ ਵਿਆਹਾਂ 'ਤੇ ਅੱਖਾਂ ਬੰਦ ਕਰ ਲਈਆਂ ਹਨ।

ਉਨ੍ਹਾਂ ਕਿਹਾ ਕਿ ਸੰਗਠਨ ਨੇ ਜਾਗਰੂਕਤਾ ਫੈਲਾਉਣ ਲਈ ਸੂਬੇ ਭਰ ਵਿੱਚ ਰੈਲੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਜਦੋਂ ਇਹ ਵਿਰੋਧ ਰੈਲੀ 30 ਮਾਰਚ ਨੂੰ ਆਯੋਜਿਤ ਕੀਤੀ ਜਾਵੇਗਾ, ਉਦੋਂ ਰਹ ਕੋਈ ਦੇਸ਼ ਵਿਚ ਹਿੰਦੂਆਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੂੰ ਦਰਪੇਸ਼ ਆਉਂਦੇ ਮੁੱਦਿਆਂ ਨੂੰ ਦੇਖਣ। ਕੁਚੀ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਜਬਰੀ ਧਰਮ ਪਰਿਵਰਤਨ ਅਤੇ ਵਿਆਹਾਂ ਵਿਰੁੱਧ ਸਿੰਧ ਵਿਧਾਨ ਸਭਾ ਵਿੱਚ ਇਕ ਰੁਕਿਆ ਬਿੱਲ ਪਾਸ ਕੀਤਾ ਜਾਵੇ। ਸਿੰਧ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਿੰਦੂ ਕੁੜੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਲ 2019 ਵਿੱਚ ਸਿੰਧ ਵਿਧਾਨ ਸਭਾ ਵਿੱਚ ਉਠਾਇਆ ਗਿਆ ਸੀ।

ਇਕ ਪ੍ਰਸਤਾਵ 'ਤੇ ਬਹਿਸ ਹੋਈ ਅਤੇ ਕੁਝ ਵਿਧਾਇਕਾਂ ਦੇ ਇਤਰਾਜ਼ 'ਤੇ ਸੋਧ ਤੋਂ ਬਾਅਦ ਸਰਬਸੰਮਤੀ ਨਾਲ ਇਸ ਨੂੰ ਪਾਸ ਕੀਤਾ ਗਿਆ ਕਿ ਇਸ ਨੂੰ ਸਿਰਫ਼ ਹਿੰਦੂ ਕੁੜੀਆਂ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ। ਜਬਰੀ ਧਰਮ ਪਰਿਵਰਤਨ ਨੂੰ ਅਪਰਾਧ ਠਹਿਰਾਉਣ ਵਾਲੇ ਬਿੱਲ ਨੂੰ ਹਾਲਾਂਕਿ ਬਾਅਦ ਵਿੱਚ ਵਿਧਾਨ ਸਭਾ ਵਿੱਚ ਰੱਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦਾ ਬਿੱਲ ਦੁਬਾਰਾ ਪ੍ਰਸਤਾਵਿਤ ਕੀਤਾ ਗਿਆ ਸੀ, ਪਰ 2021 ਵਿੱਚ ਰੱਦ ਕਰ ਦਿੱਤਾ ਗਿਆ।


cherry

Content Editor

Related News