ਮੈਲਬੌਰਨ : ਕੁਇੰਟ ਇਸ਼ੈਸੀਅਲ ਹਾਕੀ ਕੱਪ 2022 ਸਫ਼ਲਤਾਪੂਰਵਕ ਸਮਾਪਤ

Tuesday, Sep 27, 2022 - 05:06 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)– ਮੈਲਬੌਰਨ ਸਿੱਖ ਯੂਨਾਈਟਿਡ ਵਾਰੀਅਰਜ਼ ਨੇ ਸਿਡਨੀ ਲਾਇਨਜ਼ ਰੈਡ ਨੂੰ ਪੈਨਲਟੀ ਸ਼ੂਟ ਆਊਟ ਵਿਚ 6-5 ਦੇ ਫਰਕ ਨਾਲ ਹਰਾ ਕੇ ਪਹਿਲੇ ਕੁਇੰਟ ਇਸ਼ੈਸੀਅਲ ਹਾਕੀ ਕੱਪ 2022 ਦਾ ਖਿਤਾਬ ਜਿੱਤ ਲਿਆ। ਮੈਲਬੌਰਨ ਸਪੋਰਟਸ ਸੈਂਟਰ ਪਾਰਕਵਿਲ ਵਿਖੇ ਸਪੰਨ ਹੋਏ ਉਕਤ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪਦਮ ਸ੍ਰੀ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਨੇ ਕੀਤੀ। ਜੇਤੂ ਟੀਮ ਨੂੰ ਟਰਾਫੀ ਦੇ ਨਾਲ ਨਾਲ 5000 ਡਾਲਰ ਦਾ ਨਕਦ ਇਨਾਮ ਵੀ ਦਿੱਤਾ ਗਿਆ।

PunjabKesari

ਪ੍ਰਬੰਧਕ ਕਮੇਟੀ ਵਲੋਂ ਸਿਡਨੀ ਲਾਇਨਜ਼ ਰੈਡ ਦੇ ਨਿਕ ਮੈਕਵਿਨ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਉਸ ਨੂੰ ਟਰਾਫੀ ਦੇ ਨਾਲ ਨਾਲ 1100 ਡਾਲਰ ਦਾ ਨਕਦ ਇਨਾਮ ਦਿੱਤਾ ਗਿਆ। ਜਦਕਿ ਸਿਡਨੀ ਲਾਇਨਜ਼ ਦੇ ਰਿਆਨ ਓਕੇਡੈਲਸ ਨੂੰ ਸਰਵੋਤਮ ਗੋਲ ਕੀਪਰ, ਮੈਲਬੌਰਨ ਸਿੱਖ ਵਾਰੀਅਰਜ਼ ਰੈਡ ਦੇ ਗੁਰਜਿੰਦਰ ਸਿੰਘ ਨੂੰ ਸਰਵੋਤਮ ਡਿਫੈਂਡਰ, ਮੈਲਬੌਰਨ ਸਿੱਖ ਯੂਨਾਈਟਿਡ ਵਾਰੀਅਰਜ਼ ਦੇ ਉਲੰਪੀਅਨ ਵਸੀਮ ਅਹਿਮਦ ਨੂੰ ਸਰਵੋਤਮ ਮਿਡ ਫੀਲਡਰ ਅਤੇ ਸਿਡਨੀ ਲਾਇਨਜ਼ ਦੇ ਟਿਮੋਥੀ ਪ੍ਰੀਚਰਡ ਨੂੰ ਸਰਵੋਤਮ ਫਾਰਵਰਡ ਐਲਾਨਿਆ। 

ਪੜ੍ਹੋ ਇਹ ਅਹਿਮ ਖ਼ਬਰ- ਚੰਗੀ ਖ਼ਬਰ: ਏਅਰ ਇੰਡੀਆ ਦੀ ਸੈਨ ਫ੍ਰਾਂਸਿਸਕੋ ਅਤੇ ਬੈਂਗਲੁਰੂ ਦਰਮਿਆਨ ਨਾਨ-ਸਟਾਪ ਸੇਵਾ ਮੁੜ ਹੋਵੇਗੀ ਸ਼ੁਰੂ

ਫਾਈਨਲ ਮੁਕਾਬਲੇ ਵਿਚ ਦੋਵੇਂ ਟੀਮਾਂ ਦਾ ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 1-1 ਦੀ ਬਰਾਬਰੀ 'ਤੇ ਰਿਹਾ ਅਤੇ ਫ਼ੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕੀਤਾ ਗਿਆ। ਸਵੇਰੇ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿਚ ਮੈਲਬੌਰਨ ਸਿੱਖ ਯੂਨਾਈਟਿਡ ਵਾਰੀਅਰਜ਼ ਨੇ ਕਰੇਗੀਬਰਨ ਫਾਲਕਨ ਨੂੰ ਅਤੇ ਸਿਡਨੀ ਲਾਇਨਜ਼ ਰੈਡ ਨੇ ਮੈਲਬੌਰਨ ਸਿੱਖ ਯੂਨਾਇਟਿਡ ਸਟਰਾਇਕਰਜ਼ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।


Vandana

Content Editor

Related News