ਮੈਲਬੌਰਨ ''ਚ ਲੋਕਾਂ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰ ਕੀਤੀ ਪਾਰਟੀ, ਲੱਗਾ ਭਾਰੀ ਜੁਰਮਾਨਾ
Tuesday, Aug 17, 2021 - 11:53 AM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ): ਵਿਕਟੋਰੀਆ ਸਰਕਾਰ ਵੱਲੋਂ ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਆਉਣ ਜਾਣ 'ਤੇ ਰੋਕ ਲਗਾਈ ਹੋਈ ਹੈ ਪਰ ਕੋਰੋਨਾ ਪਾਬੰਦੀਆਂ ਦੀਆਂ ਧੱਜੀਆਂ ਉਡਾਉਂਦੇ ਹੋਏ ਮੈਲਬੌਰਨ ਦੇ ਕੁਝ ਲੋਕਾਂ ਵੱਲੋਂ ਪਿਛਲੇ ਹਫ਼ਤੇ ਕਾਓਫੀਲਡ ਇਲਾਕੇ ਵਿੱਚ ਪਾਰਟੀ ਕੀਤੀ ਗਈ, ਜਿਸ ਵਿੱਚ 69 ਲੋਕ ਹਾਜ਼ਰ ਸਨ।
ਇਸ ਸਮੇਂ ਹਾਜ਼ਰ ਕੁਝ ਲੋਕਾਂ ਵੱਲੋਂ ਮਾਸਕ ਨਾ ਪਹਿਨਣ ਕਰਕੇ ਨਿਯਮਾਂ ਦੀ ਉਲੰਘਣਾ ਵੀ ਕੀਤੀ ਗਈ। ਵਿਕਟੋਰੀਆ ਪੁਲਸ ਕਮਿਸ਼ਨਰ ਨੇ ਇਸ ਘਟਨਾ ਨੂੰ ਅਪਮਾਨ ਜਨਕ ਦੱਸਦਿਆਂ ਕਿਹਾ ਹੈ ਕਿ ਇਸ ਪਾਰਟੀ ਵਿੱਚ ਹਾਜ਼ਰ ਪ੍ਰਤੀ ਵਿਅਕਤੀ ਨੂੰ 5,000 ਡਾਲਰ ਜੁਰਮਾਨੇ ਦੇ ਹਿਸਾਬ ਨਾਲ 3,50,000 ਡਾਲਰ ਦੇ ਕਰੀਬ ਰਾਸ਼ੀ ਵਸੂਲ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ ਦਹਿਸ਼ਤ ਵਿਚਕਾਰ ਡੱਟ ਕੇ ਬੈਠੇ ਹਨ ਕਾਬੁਲ ਦੇ ਆਖਰੀ 'ਪੁਜਾਰੀ', ਕਹੀ ਇਹ ਗੱਲ
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਪਾਰਟੀ ਵਿੱਚ ਸ਼ਾਮਲ ਤਿੰਨ ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰੀਊ ਨੇ ਇਸ ਇਕੱਠ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਨਾਲ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ।ਇਹ ਘਟਨਾ ਸੋਸ਼ਲ ਮੀਡੀਆ ਅਤੇ ਆਸਟ੍ਰੇਲੀਆਈ ਖ਼ਬਰਾਂ ਵਿੱਚ ਭਰਪੂਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।