ਆਸਟ੍ਰੇਲੀਆ ''ਚ 7 ਸਾਲਾ ਬੱਚੀ ਦੀ ਹੋਈ ਮੌਤ, ਰੋਂਦੀ ਮਾਂ ਨੇ ਕਿਹਾ-ਮੇਰਾ ਸਭ ਕੁਝ ਤਬਾਹ ਹੋ ਗਿਆ

11/07/2017 12:11:58 PM

ਮੈਲਬੌਰਨ (ਬਿਊਰੋ)— ਆਸਟ੍ਰੇੇਲੀਆ ਦੇ ਮੈਲਬੌਰਨ ਦੀ ਰਹਿਣ ਵਾਲੀ ਇਕ 7 ਸਾਲਾ ਬੱਚੀ ਦੀ ਮੌਤ ਹੋ ਗਈ, ਜਿਸ ਕਾਰਨ ਉਸ ਦਾ ਪਰਿਵਾਰ ਅਤੇ ਦੋਸਤ ਡੂੰਘੇ ਦੁੱਖ ਵਿਚ ਹਨ। ਮੈਲਬੌਰਨ ਦੀ ਰਹਿਣ ਵਾਲੀ ਇਸ 7 ਸਾਲਾ ਬੱਚੀ ਦਾ ਨਾਂ ਸਮਰ ਗ੍ਰੀਫਿਥ ਹੈ। ਦਰਅਸਲ ਬੱਚੀ ਆਪਣੀ ਮਾਤਾ-ਪਿਤਾ ਨਾਲ ਪਰਥ 'ਚ ਛੁੱਟੀਆਂ ਮਨਾਉਣ ਗਈ ਸੀ, ਐਤਵਾਰ ਨੂੰ ਉਸ ਦੀ ਸਿਹਤ ਖਰਾਬ ਹੋ ਗਈ। ਸਮਰ ਦੇ ਪਰਿਵਾਰ ਦੇ ਸਭ ਤੋਂ ਕਰੀਬੀ ਦੋਸਤ ਰਾਹੇਲ ਕੈਨੀ ਨੇ ਦੱਸਿਆ ਕਿ ਸਮਰ ਬਹੁਤ ਸੁਸਤ ਹੋ ਗਈ ਸੀ ਅਤੇ ਉਸ ਨੂੰ ਨਮੋਨੀਆ ਹੋ ਗਿਆ ਸੀ। ਸਿਹਤ ਜ਼ਿਆਦਾ ਵਿਗੜਨ ਕਾਰਨ ਸਮਰ ਨੂੰ ਪਰਥ ਸਥਿਤ ਬੱਚਿਆਂ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਮੰਗਲਵਾਰ ਦੀ ਦੁਪਹਿਰ ਨੂੰ ਉਸ ਦੀ ਮੌਤ ਹੋ ਗਈ। 

PunjabKesari
ਕੈਨੀ ਨੇ ਦੱਸਿਆ ਕਿ ਸਮਰ ਦੀ ਮਾਂ ਐਸ਼ੇਲੀ ਗ੍ਰੀਫਿਥ ਨੇ ਪਰਥ ਦੇ ਪ੍ਰਿੰਸਿਸ ਮਾਰਗਰੇਟ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਮੇਰੀ ਬੱਚੀ ਸਮਰ ਨੂੰ ਬਚਾਉਣ ਦੀ ਜੀਅ ਤੋੜ ਕੋਸ਼ਿਸ਼ ਕੀਤੀ। ਮੈਂ ਦੁਖੀ ਹਾਂ ਕਿ ਮੇਰੀ ਬੱਚੀ ਇਸ ਦੁਨੀਆ 'ਚ ਨਹੀਂ ਰਹੀ। ਮਾਂ ਨੇ ਰੋਂਦੇ ਹੋਏ ਕਿਹਾ ਕਿ ਸਮਰ ਸਾਡੇ ਪਰਿਵਾਰ ਦੀ ਇਕਲੌਤਾ ਸਹਾਰਾ ਸੀ, ਉਸ ਦੇ ਜਾਣ ਦਾ ਡੂੰਘਾ ਦੁੱਖ ਹੈ। ਸਾਡੀਆਂ ਸਾਰੀਆਂ ਖੁਸ਼ੀਆਂ ਤਬਾਹ ਹੋ ਗਈਆਂ।
ਓਧਰ ਕੈਨੀ ਨੇ ਦੱਸਿਆ ਕਿ ਸਮਰ ਪ੍ਰਾਇਮਰੀ ਸਕੂਲ 'ਚ ਪੜ੍ਹਦੀ ਸੀ ਅਤੇ ਉਹ ਬਹੁਤ ਹੀ ਖੁਸ਼ ਮਿਜਾਜ਼ੀ ਕੁੜੀ ਸੀ। ਹਰ ਕੋਈ ਉਸ ਦੀ ਮੌਤ ਦੀ ਖਬਰ ਸੁਣ ਕੇ ਸੁੰਨ ਹੈ। ਕੈਨੀ ਨੇ ਸਮਰ ਦੇ ਪਰਿਵਾਰ ਦੀ ਮਦਦ ਲਈ ਆਨਲਾਈਨ ਧਨ ਇਕੱਠਾ ਕਰਨ ਲਈ ਪੇਜ਼ ਬਣਾਇਆ ਹੈ। ਉਨ੍ਹਾਂ ਨੇ 24 ਘੰਟਿਆਂ ਵਿਚ 17,000 ਡਾਲਰ ਇਕੱਠੇ ਕਰ ਲਏ ਹਨ।


Related News