ਬ੍ਰਿਟਿਸ਼ ਸ਼ਾਹੀ ਘਰਾਣੇ ਦੀ ਹੋਣ ਵਾਲੀ ਨੂੰਹ ਪਾਏਗੀ 90 ਲੱਖ ਦੀ ਵੈਡਿੰਗ ਡਰੈੱਸ
Sunday, May 06, 2018 - 04:02 PM (IST)

ਲੰਡਨ— ਬ੍ਰਿਟਿਸ਼ ਸ਼ਾਹੀ ਘਰਾਣੇ ਦੇ ਪ੍ਰਿੰਸ ਹੈਰੀ ਦਾ ਵਿਆਹ ਅੱਜ-ਕੱਲ ਸੁਰਖੀਆਂ ਵਿਚ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਵਿਆਹ ਇਸ ਲਈ ਸੁਰਖੀਆਂ ਵਿਚ ਆਇਆ ਕਿਉਂਕਿ ਰਾਜਘਰਾਣੇ ਵੱਲੋਂ ਮਹਿਮਾਨਾਂ ਨੂੰ ਚਿੱਠੀ ਲਿਖੀ ਗਈ ਸੀ ਕਿ 'ਮਹਿਮਾਨ ਵਿਆਹ ਵਿਚ ਸ਼ਾਮਲ ਹੋਣ ਲਈ ਆਪਣਾ ਖੁਦ ਦਾ ਖਾਣਾ ਲੈ ਕੇ ਆਉਣ' ਅਤੇ ਹੁਣ ਇਹ ਵਿਆਹ ਰਾਘਰਾਣੇ ਦੀ ਹੋਣ ਵਾਲੀ ਛੋਟੀ ਨੂੰਹ ਮੇਘਨ ਮਰਕਲੇ ਦੇ ਵਿਆਹ ਦੀ ਡਰੈੱਸ ਨੂੰ ਲੈ ਕੇ ਚਰਚਾ ਵਿਚ ਹੈ।
ਮੇਘਨ ਮਰਕਲੇ ਦੇ ਵਿਆਹ ਦੀ ਡਰੈੱਸ ਤਿਆਰ ਹੋ ਗਈ ਹੈ ਅਤੇ ਇਹ ਡਰੈੱਸ ਤਿਆਰ ਕਰਨ ਦੀ ਜ਼ਿੰਮੇਦਾਰੀ ਬ੍ਰਿਟਿਸ਼ ਫੈਸ਼ਨ ਡਿਜ਼ਾਇਨਰ ਰਾਲਫ ਐਂਡ ਰੂਸੋ ਨੇ ਲਈ ਹੈ। ਇਨ੍ਹਾਂ ਨੇ ਉਹ ਡਰੈੱਸ ਤਿਆਰ ਕੀਤਾ ਹੈ, ਜਿਸ ਨੂੰ ਮੇਘਨ ਵਿਆਹਵਾਲੇ ਦਿਨ ਪਹਿਨਣ ਵਾਲੀ ਹੈ। ਉਥੇ ਹੀ ਇਸ ਡਰੈੱਸ ਦੀ ਕੀਮਤ 90 ਲੱਖ ਰੁਪਏ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੇਘਨ ਵਿਆਹ ਵਿਚ ਜੋ 90 ਲੱਖ ਰੁਪਏ ਦਾ ਡਰੈੱਸ ਪਹਿਨਣ ਜਾ ਰਹੀ ਹੈ ਉਹ ਉਨ੍ਹਾਂ ਨੂੰ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਏਗਾ।