ਐਡੀਲੇਡ ਵਿਖੇ ਸੰਗਰੂਰ ਹਲਕੇ ਤੋਂ SAD ਦੇ ਉਮੀਦਵਾਰ ਵਿਨਰਜੀਤ ਗੋਲਡੀ ਦੇ ਹੱਕ ’ਚ ਭਰਵੀਂ ਮੀਟਿੰਗ

Sunday, Jan 23, 2022 - 05:46 PM (IST)

ਐਡੀਲੇਡ ਵਿਖੇ ਸੰਗਰੂਰ ਹਲਕੇ ਤੋਂ SAD ਦੇ ਉਮੀਦਵਾਰ ਵਿਨਰਜੀਤ ਗੋਲਡੀ ਦੇ ਹੱਕ ’ਚ ਭਰਵੀਂ ਮੀਟਿੰਗ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ/ਮਨਦੀਪ ਸੈਣੀ/ਕਰਨ ਬਰਾੜ)-ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦੇ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਸਮਾਜ ਸੇਵੀ, ਨੌਜਵਾਨ ਸੀਨੀਅਰ ਅਕਾਲੀ ਆਗੂ ਤੇ ਵਰਕਿੰਗ ਕਮੇਟੀ ਮੈਂਬਰ ਤੇ ਲੋਕ ਹਿਰਦਿਆਂ ’ਚ ਵਸੇ ਹੋਏ ਪ੍ਰਤਿਭਾਵਾਨ ਵਿਨਰਜੀਤ ਸਿੰਘ ਗੋਲਡੀ ਸਾਬਕਾ ਵਾਈਸ ਚੇਅਰਮੈਨ ਪੀ. ਆਰ. ਟੀ. ਸੀ. ਦੀ ਚੋਣ ਮੁਹਿੰਮ ਨੂੰ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਭਰਵੇਂ ਸਮਰਥਨ ਕਾਰਨ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੂੰ ਵਖ਼ਤ ਪੈ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਸਟ੍ਰੇਲੀਆ ਤੋਂ ਅਕਾਲੀ ਦਲ ਨਾਲ ਸਬੰਧਿਤ ਆਗੂਆਂ, ਵਰਕਰਾਂ ਤੇ ਸਮਰਥਕਾਂ ਦੀਪ ਘੁਮਾਣ ਐਡੀਲੇਡ, ਨਰਿੰਦਰ ਸਿੰਘ ਬੈਂਸ, ਨਵਦੀਪ ਅਗਨੀਹੋਤਰੀ, ਜਸਦੀਪ ਸਿੰਘ ਢੀਡਸਾ, ਨਿਕੇਤਨ ਆਹਲੂਵਾਲੀਆ, ਕਮਲਦੀਪ ਭਾਟੀਆ, ਅਮਨ ਚੀਮਾ, ਚੇਤਨ ਖੰਨਾ ਤੇ ਸਿਮਰਪ੍ਰੀਤ ਸਿੰਘ ਵੱਲੋਂ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਗੋਲਡੀ ਦੇ ਹੱਕ ’ਚ ਮੀਟਿੰਗ ਕਰਦਿਆਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਵਿਨਰਜੀਤ ਸਿੰਘ ਗੋਲਡੀ ਈਮਾਨਦਾਰ ਤੇ ਬੇਦਾਗ਼ ਸ਼ਖਸੀਅਤ ਦੇ ਰੂਪ ’ਚ ਹਲਕੇ ਨੂੰ ਬਹੁਤ ਹੀ ਵਧੀਆ ਉਮੀਦਵਾਰ ਮਿਲਿਆ ਹੈ। ਅਜਿਹੇ ਵਿਅਕਤੀ ਦਾ ਸਿਆਸਤ ’ਚ ਆਉਣਾ ਲੋਕਾਈ ਲਈ ਸ਼ੁੱਭ ਸ਼ਗਨ ਹੈ। ਗੋਲਡੀ ਸੰਗਰੂਰ ਵਿਧਾਨ ਸਭਾ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਵਿਨਰਜੀਤ ਗੋਲਡੀ ਦੇ ਆਸਟ੍ਰੇਲੀਆ ਵਸਦੇ ਸਮਰਥਕਾਂ ਵੱਲੋਂ ਵਿਧਾਨ ਸਭਾ ਚੋਣਾਂ ’ਚ ਹਰ ਸੰਭਵ ਮਦਦ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ।
 


author

Manoj

Content Editor

Related News