WEF ਦੀ ਸਾਲਾਨਾ ਬੈਠਕ 'ਚ ਅੱਬਾਸੀ ਨੇ ਚੀਨ ਦਾ ਕੀਤਾ ਪੁਰਜ਼ੋਰ ਸਮਰਥਨ
Wednesday, Jan 24, 2018 - 05:37 PM (IST)

ਦਾਵੋਸ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਵਿਟਰਜ਼ਲੈਂਡ ਵਿਚ ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਸ਼ਿਖਰ ਬੈਠਕ ਵਿਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਚੀਨ ਦੀ 'ਇਕ ਖੇਤਰ-ਇਕ ਸੜਕ' ਪਹਿਲ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਹ ਪਹਿਲ ਬੁਨਿਆਦੀ ਢਾਂਚਾ ਖੇਤਰ ਵਿਚ ਭਾਗੀਦਾਰੀ ਤੋਂ ਕਿਤੇ ਜ਼ਿਆਦਾ ਵੱਡਾ ਸੰਕਲਪ ਹੈ ਅਤੇ 'ਵੰਡੀ ਦੁਨੀਆ ਵਿਚ ਸਾਂਝੇ ਭਵਿੱਖ ਦੇ ਨਿਰਮਾਣ' ਦੇ ਉਦੇਸ਼ ਵਿਚ ਲੰਬਾ ਸਾਥ ਦੇਵੇਗੀ। ਇੱਥੇ ਵਿਸ਼ਵ ਆਰਥਿਕ ਮੰਚ (ਡਬਲਊ. ਈ. ਐੱਫ.) ਦੀ ਸਾਲਾਨਾ ਬੈਠਕ ਵਿਚ ਇਕ ਚਰਚਾ ਵਿਚ ਭਾਗ ਲੈਂਦੇ ਹੋਏ ਅੱਬਾਸੀ ਨੇ ਕਿਹਾ,''ਅਸੀਂ ਚੀਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਦ੍ਰਿਸ਼ਟੀਕੋਣ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ।'' ਚੀਨ ਵੱਲੋਂ ਵੱਖ-ਵੱਖ ਖੇਤਰਾਂ ਨਾਲ ਸੜਕ ਅਤੇ ਆਰਥਿਕ ਕੋਰੀਡੋਰ ਪ੍ਰੋਜੈਕਟ ਦੇ ਤਹਿਤ ਪੁਰਾਣੇ ਰੇਸ਼ਮ ਵਪਾਰ ਮਾਰਗ ਨੂੰ ਪੁਨਰ ਸੁਰਜੀਤ ਕਰਦੇ ਹੋਏ ਏਸ਼ੀਆ ਤੋਂ ਯੂਰਪ ਅਤੇ ਅਫਰੀਕਾ ਤੱਕ ਰੇਲ, ਸਮੁੰਦਰੀ ਅਤੇ ਸੜਕ ਸੰਪਰਕ ਦੇ ਨਿਰਮਾਣ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਯੋਜਨਾ ਭਾਰਤ ਅਤੇ ਚੀਨ ਵਿਚਕਾਰ ਵਿਵਾਦ ਦਾ ਵੱਡਾ ਮੁੱਦਾ ਹੈ ਕਿਉਂਕਿ ਕੋਰੀਡੋਰ ਦਾ ਇਕ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਲੰਘੇਗਾ। ਅੱਬਾਸੀ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਖੇਤਰ ਅਤੇ ਸੜਕ ਪਹਿਲ ਵਿਸ਼ਵ ਆਰਥਿਕ ਮੰਚ ਦਾ ਵਿਸ਼ਾ 'ਵੰਡੀ ਦੁਨੀਆ ਵਿਚ ਸਾਂਝੇ ਭਵਿੱਖ ਦੇ ਨਿਰਮਾਣ' ਦੇ ਮੁਤਾਬਕ ਹੈ। ਇਹ ਬੁਨਿਆਦੀ ਢਾਂਚੇ ਨੂੰ ਲੈ ਕੇ ਭਾਗੀਦਾਰੀ ਤੋਂ ਕਿਤੇ ਵੱਡੀ ਚੀਜ਼ ਹੈ ਅਤੇ ਵੱਖ-ਵੱਖ ਦੇਸ਼ਾਂ ਦੇ ਜੀਵਨ ਵਿਚ ਮਹੱਤਵਪੂਰਣ ਸੁਧਾਰ ਲਿਆਵੇਗਾ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦਾ ਪਾਕਿਸਤਾਨ ਦੇ ਪੁਨਰ ਨਿਰਮਾਣ ਅਤੇ ਨਿਰਯਾਤ ਖੇਤਰ ਨੂੰ ਲਾਭ ਦਿੱਸਣ ਲੱਗਾ ਹੈ।