ਪਾਕਿਸਤਾਨ ਦੇ ਜ਼ਿਆਦਾਤਰ ਸਰਕਾਰੀ ਹਪਸਤਾਲਾਂ ’ਚ ਦਵਾਈਆਂ ਹੋਈਆਂ ਖ਼ਤਮ ਹੋਈਆਂ, ਲੋਕ ਪ੍ਰੇਸ਼ਾਨ

Saturday, May 20, 2023 - 01:13 AM (IST)

ਪਾਕਿਸਤਾਨ ਦੇ ਜ਼ਿਆਦਾਤਰ ਸਰਕਾਰੀ ਹਪਸਤਾਲਾਂ ’ਚ ਦਵਾਈਆਂ ਹੋਈਆਂ ਖ਼ਤਮ ਹੋਈਆਂ, ਲੋਕ ਪ੍ਰੇਸ਼ਾਨ

ਪਾਕਿਸਤਾਨ/ਗੁਰਦਾਸਪੁਰ (ਵਿਨੋਦ)-ਪਾਕਿਸਤਾਨ ਦੇ ਆਰਥਿਕ ਸੰਕਟ ਕਾਰਨ ਬਲੋਚਿਸਤਾਨ, ਸਿੰਧ ਅਤੇ ਖੈਬਰ ਪਖਤੂਨਖਵਾਂ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ’ਚੋਂ ਦਵਾਈਆਂ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਵਾਈਆਂ ਦੀ ਭਾਰੀ ਕਮੀ ਕਾਰਨ ਹੁਣ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਨੇ ਓ. ਪੀ. ਡੀ. ਵੀ ਬੰਦ ਕਰ ਦਿੱਤੀ ਹੈ ਕਿਉਂਕਿ ਜੋ ਦਵਾਈਆਂ ਸਰਕਾਰੀ ਹਸਪਤਾਲਾਂ ’ਚ ਬੈਠੇ ਡਾਕਟਰ ਲਿਖਦੇ ਹਨ, ਉਹ ਹਸਪਤਾਲਾਂ ’ਚ ਤਾਂ ਮਿਲਦੀਆਂ ਨਹੀਂ ਹਨ ਅਤੇ ਬਾਜ਼ਾਰ ਤੋਂ ਬਹੁਤ ਹੀ ਮਹਿੰਗੇ ਭਾਅ ਨਾਲ ਲੋਕ ਖਰੀਦਣ ਦੇ ਅਸਮਰੱਥ ਹਨ।

ਇਹ ਵੀ ਪੜ੍ਹੋ : ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛੇ ਸੱਥਰ

ਕਵੇਟਾ ਦੇ ਸਰਕਾਰੀ ਹਸਪਤਾਲ ਸਮੇਤ ਹੋਰ ਹਸਪਤਾਲਾਂ ’ਚ ਸੀ. ਟੀ. ਸਕੈਨ, ਐੱਮ. ਆਰ. ਆਈ. ਅਤੇ ਐਂਜੋਗ੍ਰਾਫੀ ਦੀਆਂ ਮਸ਼ੀਨਾਂ ਲੰਮੇ ਸਮੇਂ ਤੋਂ ਖ਼ਰਾਬ ਪਈਆਂ ਹਨ ਅਤੇ ਉਨ੍ਹਾਂ ਦੀ ਮੁਰੰਮਤ ਕਰਵਾਉਣ ਲਈ ਇਕ ਸਾਲ ਤੋਂ ਰਾਸ਼ੀ ਮਨਜ਼ੂਰ ਨਹੀਂ ਕੀਤੀ ਜਾ ਰਹੀ। ਪਾਕਿਸਤਾਨ ’ਚ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੀ ਬੰਦ ਹੋਣ ਦੇ ਕੰਢੇ ’ਤੇ ਹਨ ਕਿਉਂਕਿ ਉਨ੍ਹਾਂ ਨੂੰ ਕੱਚਾ ਮਾਲ ਨਹੀਂ ਮਿਲ ਰਿਹਾ। ਭਾਰਤ ਤੋਂ ਦਵਾਈ ਬਣਾਉਣ ਲਈ ਜਾਣ ਵਾਲਾ ਕੱਚਾ ਮਾਲ ਪੂਰੀ ਤਰ੍ਹਾਂ ਨਾਲ ਖ਼ਤਮ ਹੈ ਅਤੇ ਅਜੇ ਮਿਲਣ ਦੀ ਸੰਭਾਵਨਾ ਵੀ ਨਹੀਂ ਹੈ। ਹਸਪਤਾਲਾਂ ’ਚ ਸਰਜੀਕਲ ਸਾਮਾਨ ਜਿਸ ’ਚ ਰੂੰ ਤੱਕ ਸ਼ਾਮਲ ਹੈ, ਉਹ ਵੀ ਨਹੀਂ ਮਿਲ ਰਿਹਾ ਹੈ। ਵਿਦੇਸ਼ੀ ਕੰਪਨੀਆਂ ਨੇ ਵੀ ਪਾਕਿਸਤਾਨ ਦੀਆਂ ਦਵਾਈ ਕੰਪਨੀਆਂ ਨੂੰ ਕੱਚਾ ਮਾਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜ਼ਰੂਰੀ ਜੀਵਨ ਰੱਖਿਅਕ ਦਵਾਈਆਂ ਵੀ ਹੁਣ ਖ਼ਤਮ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਜਗਰਾਓਂ ’ਚ ਵੱਡੀ ਵਾਰਦਾਤ, ਰਾਤ ਨੂੰ ਸੁੱਤੇ ਵਿਅਕਤੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਜ਼ਿਆਦਾਤਰ ਨਸ਼ਾ-ਮੁਕਤੀ ਕੇਂਦਰ ਅੱਤਵਾਦੀਆਂ ਦੇ ਟ੍ਰੇਨਿੰਗ ਸੈਂਟਰ ਬਣੇ

ਇਨ੍ਹਾਂ ਤਿੰਨਾਂ ਸੂਬਿਆਂ ’ਚ ਯੰਗ ਡਾਕਟਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੋਸ਼ ਲਾਇਆ ਕਿ ਬਲੋਚਿਸਤਾਨ, ਸਿੰਧ ਅਤੇ ਖੈਬਰ ਪਖਤੂਨਖਵਾ ’ਚ ਸਥਾਪਿਤ ਨਸ਼ਾ ਮੁਕਤੀ ਸੈਂਟਰਾਂ ਨੂੰ ਬੰਦ ਕਰ ਕੇ ਉੱਥੇ ਪਾਕਿਸਤਾਨ ਦੀ ਫ਼ੌਜ ਅਤੇ ਆਈ. ਐੱਸ. ਆਈ. ਨੇ ਅੱਤਵਾਦੀਆਂ ਦੇ ਟ੍ਰੇਨਿੰਗ ਸੈਂਟਰ ਬਣਾ ਦਿੱਤੇ ਹਨ। ਪੇਂਡੂ ਅਤੇ ਪਹਾੜੀ ਖੇਤਰਾਂ ਦੇ ਨਾਲ-ਨਾਲ ਭਾਰਤੀ ਐੱਲ. ਓ. ਸੀ. ਦੇ ਨਾਲ ਲੱਗਦੇ ਵੱਡੇ ਸ਼ਹਿਰਾਂ ’ਚ ਜਿੰਨੇ ਵੀ ਸਰਕਾਰੀ ਨਸ਼ਾ ਮੁਕਤੀ ਸੈਂਟਰ ਸਨ, ਉਨ੍ਹਾਂ ਨੂੰ ਬੰਦ ਕਰਕੇ ਉਥੇ ਅੱਤਵਾਦੀ ਟ੍ਰੇਨਿੰਗ ਕੈਂਪ ਚਲਾਏ ਜਾ ਰਹੇ ਹਨ, ਜਦਕਿ ਇਮਾਰਤਾਂ ਦੇ ਬਾਹਰ ਬੋਰਡ ਨਸ਼ਾ ਮੁਕਤੀ ਸੈਂਟਰਾਂ ਦੇ ਹੀ ਲੱਗੇ ਹੋਏ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਿੰਨੇ ਵੀ ਡਾਕਟਰ ਠੇਕੇ ’ਤੇ ਇਨ੍ਹਾਂ ਨਸ਼ਾ ਮੁਕਤੀ ਸੈਂਟਰਾਂ ’ਚ ਦਾਖ਼ਲ ਕੀਤੇ ਗਏ ਸਨ, ਉਨ੍ਹਾਂ ਸਾਰਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਸਾਰੇ ਨਸ਼ਾ ਮੁਕਤੀ ਸੈਂਟਰਾਂ ’ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦਾ ਕਬਜ਼ਾ ਹੈ।


author

Manoj

Content Editor

Related News