ਮਾਨਸਿਕ ਰੋਗੀਆਂ ਦੀ ਦਵਾਈ ਕਰੇਗੀ ਕੋਰੋਨਾ ਦਾ ਖਾਤਮਾ, ਖੋਜਕਾਰਾਂ ਦਾ ਦਾਅਵਾ

8/16/2020 3:54:02 AM

ਵਾਸ਼ਿੰਗਟਨ - ਆਧੁਨਿਕ ਕੰਪਿਊਟਰ ਸਿਮੁਲੇਸ਼ਨ ਦੇ ਜ਼ਰੀਏ ਸਾਇੰਸਦਾਨਾਂ ਨੇ ਪਹਿਲਾਂ ਤੋਂ ਮੌਜੂਦ ਇਕ ਅਜਿਹੀ ਦਵਾਈ ਦਾ ਪਤਾ ਲਗਾਇਆ ਹੈ ਜਿਸ ਦਾ ਇਸਤੇਮਾਲ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਹੋ ਸਕਦਾ ਹੈ। ਅਜੇ ਇਸ ਦਵਾਈ ਦਾ ਇਸਤੇਮਾਲ ਬਾਇਪੋਲਰ ਡਿਸਆਰਡਰ (ਇਕ ਮਾਨਸਿਕ ਰੋਗ) ਅਤੇ ਸੁਣਨ ਦੀ ਸਮਰੱਥਾ ਵਿਚ ਕਮੀ ਵਾਲੇ ਮਰੀਜ਼ਾਂ ਲਈ ਕੀਤਾ ਜਾਂਦਾ ਹੈ। ਸਾਇੰਸਦਾਨਾਂ ਨੇ ਪਾਇਆ ਹੈ ਕਿ ਇਹ ਦਵਾਈ ਕੋਰੋਨਾਵਾਇਰਸ ਨੂੰ ਰੇਪਲਕੇਸ਼ਨ ਬਣਾਉਣ ਤੋਂ ਰੋਕ ਸਕਦੀ ਹੈ। ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਦੇ ਸਰੀਰ ਵਿਚ ਆਪਣੀ ਗਿਣਤੀ ਵਧਾ ਕੇ ਸਾਹ ਪ੍ਰਣਾਲੀ 'ਤੇ ਭਾਰੂ ਹੋ ਜਾਂਦਾ ਹੈ।

ਜਨਰਲ ਸਾਇੰਸ ਅਡਵਾਂਸੇਜ ਵਿਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੋਵਲ ਕੋਰੋਨਾਵਾਇਰਸ ਦਾ ਮੁੱਖ ਪ੍ਰੋਟੀਨ Mpro ਹੀ ਉਹ ਅੰਜ਼ਾਇਮ ਹੈ ਜੋ ਇਸ ਦੇ ਲਾਈਫ ਸਾਈਕਲ ਵਿਚ ਮੁੱਖ ਭੂਮਿਕਾ ਨਿਭਾਉਂਦਾ ਹੈ। ਅਮਰੀਕਾ ਦੀ ਯੂਨਿਵਰਸਿਟੀ ਆਫ ਸ਼ਿਕਾਗੋ ਸਮੇਤ ਹੋਰ ਖੋਜਕਾਰਾਂ ਮੁਤਾਬਕ Mpro ਵਾਇਰਸ ਨੂੰ ਜੈਨੇਟਿਕ ਮੈਟੇਰੀਅਲ RNA ਤੋਂ ਪ੍ਰੋਟੀਨ ਬਣਾਉਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਅਤੇ ਇਸ ਕਾਰਨ ਹੀ ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਦੇ ਸੈੱਲਸ ਵਿਚ ਆਪਣੀ ਗਿਣਤੀ ਵਧਾਉਂਦੇ ਹਨ। ਬਾਇਓਲਾਜ਼ਿਕਲ ਮੋਲੀਕਿਊਲਸ ਦੇ ਮਾਡਲਿੰਗ ਵਿਚ ਮੁਹਾਰਤ ਦਾ ਇਸਤੇਮਾਲ ਕਰਦੇ ਹੋਏ ਸਾਇੰਸਦਾਨਾਂ ਨੇ ਕੋਰੋਨਾ ਖਿਲਾਫ ਸੰਭਾਵਿਤ ਪ੍ਰਭਾਵਿਤ ਹਜ਼ਾਰਾਂ ਕੰਪਾਉਂਡਸ ਦੀ ਤੇਜ਼ੀ ਨਾਲ ਜਾਂਚ ਕੀਤੀ। ਸਾਇੰਸਦਾਨਾਂ ਨੇ ਪਾਇਆ ਕਿ Mpro ਖਿਲਾਫ ਜਿਸ ਦਵਾਈ ਵਿਚ ਸੰਭਾਵਨਾ ਨਜ਼ਰ ਆਈ ਉਹ Eblselen ਹੈ। ਇਹ ਇਕ ਕੈਮੀਕਲ ਕੰਪਾਉਂਡ ਹੈ ਜਿਸ ਵਿਚ ਐਂਟੀ ਵਾਇਰਲ, ਐਂਟੀ ਇੰਫਲਾਮੇਟ੍ਰੀ, ਐਂਟੀ ਆਕਸੀਡੇਟਿਵ, ਬੈਕਟ੍ਰੀਸੀਡਲ ਅਤੇ ਸੈੱਲ ਪ੍ਰੋਟੋਕਟਿਵ ਪ੍ਰਾਪਰਟੀਜ਼ ਹਨ।

ਕਈ ਬੀਮਾਰੀਆਂ ਦਾ ਇਲਾਜ
ਖੋਜਕਾਰਾਂ ਮੁਤਾਬਕ, Ebselen ਦਾ ਇਸਤੇਮਾਲ ਬਾਇਪੋਲਰ ਡਿਸਾਡਰ ਅਤੇ ਸੁਣਨ ਦੀ ਸਮਰੱਥਾ ਘੱਟ ਹੋਣ ਸਣੇ ਕਈ ਬੀਮਾਰੀਆਂ ਦੇ ਇਲਾਜ ਵਿਚ ਹੁੰਦਾ ਹੈ। ਕਈ ਕਲੀਨਿਕਲ ਟ੍ਰਾਇਲ ਵਿਚ ਇਹ ਦਵਾਈ ਮਨੁੱਖ ਦੇ ਇਸਤੇਮਾਲ ਲਈ ਸੁਰੱਖਿਅਤ ਸਾਬਤ ਹੋ ਚੁੱਕੀ ਹੈ।


Khushdeep Jassi

Content Editor Khushdeep Jassi