ਟੋਰਾਂਟੋ ਦੇ ਮੇਅਰ ਜਾਹਨ ਟੋਰੀ ਨੇ ਸਾਬਕਾ ਕਰਮਚਾਰੀ ਨਾਲ ਨਾਜਾਇਜ਼ ਸੰਬੰਧਾਂ ਨੂੰ ਮੰਨਣ ਤੋਂ ਬਾਅਦ ਦਿੱਤਾ ਅਸਤੀਫ਼ਾ
Saturday, Feb 11, 2023 - 12:32 PM (IST)

ਟੋਰਾਂਟੋ (ਬਿਊਰੋ)- ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਦੇ ਮੇਅਰ ਜਾਹਨ ਟੋਰੀ ਨੂੰ ਆਪਣੇ ਹੀ ਦਫ਼ਤਰ ਦੀ ਸਾਬਕਾ ਮਹਿਲਾ ਕਰਮਚਾਰੀ ਨਾਲ ਨਾਜਾਇਜ਼ ਸੰਬੰਧਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਅਸਤੀਫ਼ਾ ਦੇਣਾ ਪਿਆ ਹੈ। ਯਾਦ ਰਹੇ ਜਾਹਨ ਟੋਰੀ ਨੂੰ ਅਜੇ 4 ਕੁ ਮਹੀਨੇ ਪਹਿਲਾਂ ਹੀ ਤੀਸਰੀ ਵਾਰ ਟੋਰਾਂਟੋ ਸ਼ਹਿਰ ਦਾ ਮੇਅਰ ਚੁਣਿਆ ਗਿਆ ਸੀ। ਜਾਹਨ ਟੋਰੀ 2014 ਵਿੱਚ ਪਹਿਲੀ ਵਾਰ ਮੇਅਰ ਚੁਣੇ ਗਏ ਸੀ। 68 ਸਾਲਾ ਜਾਹਨ ਟੋਰੀ ਦੀ ਕਥਿਤ 31 ਸਾਲਾ ਮਹਿਲਾ ਕਰਮਚਾਰੀ, ਜੋ ਕਿ ਟੋਰੀ ਦੇ ਦਫ਼ਤਰ ਵਿੱਚ ਹੀ ਕੰਮ ਕਰਦੀ ਸੀ, ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਨੌਕਰੀ ਛੱਡ ਦਿੱਤੀ ਸੀ, ਜਦੋਂ ਇਸ ਗੱਲ ਦਾ ਰੌ਼ਲਾ ਪੈਣ ਲੱਗ ਪਿਆ ਸੀ ਕਿ ਮੇਅਰ ਦੇ ਨੌਜਵਾਨ ਔਰਤ ਨਾਲ ਨਾਜਾਇਜ਼ ਸੰਬੰਧ ਹਨ।
ਇਹ ਵੀ ਪੜ੍ਹੋ: ਤੁਰਕੀ 'ਚ NDRF ਨੇ ਸੰਭਾਲਿਆ ਮੋਰਚਾ, ਮਲਬੇ 'ਚ ਦੱਬੀ 8 ਸਾਲਾ ਬੱਚੀ ਨੂੰ ਬਚਾਇਆ; ਜਾਣੋ ਮੌਤਾਂ ਦਾ ਅੰਕੜਾ
ਇਹ ਔਰਤ ਟੋਰੀ ਦੀ ਡਰੀਮ ਟੀਮ ਦੀ ਇਕ ਅਹਿਮ ਮੈਂਬਰ ਸੀ ਅਤੇ ਟੋਰੀ ਮੇਅਰ ਨਾਲ ਅਮਰੀਕਾ ਸਮੇਤ ਬਾਰਹਲੇ ਦੇਸ਼ਾਂ ਵਿੱਚ ਅਕਸਰ ਹੀ ਬਿਜਨੈੱਸ ਦੌਰੇ ਤੇ ਜਾਂਦੀ ਹੁੰਦੀ ਸੀ। ਖ਼ਬਰਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਮੇਅਰ ਦੇ ਵਕੀਲ ਪੀਟਰ ਏ ਡਾਊਨਵਰਡ ਦੇ ਇੱਕ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ "ਮੇਅਰ ਨੇ ਆਪਣੇ ਦਫ਼ਤਰ ਵਿੱਚ ਇੱਕ ਮਹਿਲਾ ਕਰਮਚਾਰੀ ਨਾਲ ਰਿਸ਼ਤਾ ਵਿਕਸਿਤ ਕੀਤਾ ਸੀ ਪਰ ਇਹ ਰਿਸ਼ਤਾ ਇਸ ਸਾਲ ਦੇ ਸ਼ੁਰੂ ਵਿੱਚ ਆਪਸੀ ਸਹਿਮਤੀ ਨਾਲ ਖ਼ਤਮ ਹੋ ਗਿਆ ਸੀ।”
ਇਹ ਵੀ ਪੜ੍ਹੋ: NDRF ਟੀਮ ਨੇ ਤੁਰਕੀ ’ਚ 6 ਸਾਲਾ ਬੱਚੀ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਬਾਹਰ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।