ਪਾਕਿਸਤਾਨ ''ਚ ਵਿਦਿਆਰਥੀ ਦਾ ਸਰੀਰਕ ਸ਼ੋਸ਼ਣ ਕਰਨ ਵਾਲਾ ਮੌਲਵੀ ਗ੍ਰਿਫਤਾਰ

Saturday, Sep 21, 2019 - 02:56 PM (IST)

ਪਾਕਿਸਤਾਨ ''ਚ ਵਿਦਿਆਰਥੀ ਦਾ ਸਰੀਰਕ ਸ਼ੋਸ਼ਣ ਕਰਨ ਵਾਲਾ ਮੌਲਵੀ ਗ੍ਰਿਫਤਾਰ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮਦਰਸੇ ਦੇ ਇਕ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮੌਲਵੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਡਾਨ ਨਿਊਜ਼ ਪੇਪਰ ਦੀ ਖਬਰ ਮੁਤਾਬਕ 12 ਸਾਲ ਦੇ ਬੱਚੇ ਦੇ ਪਿਤਾ ਦੀ ਸ਼ਿਕਾਇਤ 'ਤੇ ਮੌਲਵੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਬੱਚੇ ਦੀ ਡਾਕਟਰੀ ਜਾਂਚ ਵਿਚ ਯੌਨ ਸ਼ੋਸ਼ਣ ਦੀ ਪੁਸ਼ਟੀ ਹੋਣ ਤੋਂ ਬਾਅਦ ਮੌਲਵੀ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਅਧਿਕਾਰੀ ਰਾਏ ਮਜਹਰ ਇਕਬਾਲ ਨੇ ਕਿਹਾ ਕਿ ਮਾਮਲੇ ਦੀ ਉਚਿਤ ਜਾਂਚ ਲਈ ਡੀ.ਐਨ.ਏ. ਪ੍ਰੀਖਣ ਅਤੇ ਹੋਰ ਕਾਨੂੰਨੀ ਰਸਮਾਂ ਸਣੇ ਹਰ ਸੰਭਵ ਕਦਮ ਚੁੱਕੇ ਜਾਣਗੇ। ਖਬਰ ਵਿਚ ਕਿਹਾ ਗਿਆ ਹੈ ਕਿ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੌਲਵੀ ਨੇ ਕਿਸੇ ਹੋਰ ਬੱਚੇ ਦਾ ਵੀ ਯੌਨ ਸ਼ੋਸ਼ਣ ਤਾਂ ਨਹੀਂ ਕੀਤਾ ਹੈ।


author

Sunny Mehra

Content Editor

Related News