ਦੂਤਘਰਾਂ ਦੇ ਜ਼ਰੀਏ ਪਾਕਿਸਤਾਨ ''ਚ ਵੱਡੇ ਪੈਮਾਨੇ ''ਤੇ ਹੋ ਰਹੀ ਸ਼ਰਾਬ ਦੀ ਤਸਕਰੀ

10/27/2019 3:24:37 AM

ਕਰਾਚੀ - ਪਾਕਿਸਤਾਨ 'ਚ ਸ਼ਰਾਬ ਦੀ ਤਸਕਰੀ ਲਈ ਵੱਡੇ ਪੈਮਾਨੇ 'ਤੇ ਡਿਪਲੋਮੈਟਿਕ ਚੈਨਲਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲੇ 'ਚ ਕਸਟਮ ਅਧਿਕਾਰੀਆਂ ਨੇ ਅਲਜ਼ੀਰੀਆ ਅਤੇ ਲੈਬਨਾਨ ਦੇ ਦੂਤਘਰਾਂ ਲਈ ਲਿਆਂਦੇ ਗਏ ਸਮਾਨਾਂ 'ਚ ਲੁਕਾ ਕੇ ਲਿਆਂਦੀ ਗਈ ਕਰੀਬ ਪੌਣੇ 2 ਕਰੋੜ ਰੁਪਏ (ਪਾਕਿਸਤਾਨੀ) ਦੀ ਸ਼ਰਬ ਜ਼ਬਤ ਕੀਤੀ ਹੈ। ਪਾਕਿਸਤਾਨ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਆਖਿਆ ਗਿਆ ਹੈ ਕਿ ਸ਼ਰਾਬ ਦੀ ਤਸਕਰੀ ਲਈ ਵੱਡੇ ਪੈਮਾਨੇ 'ਤੇ ਡਿਪਲੋਮੈਟਿਕ ਰਸਤੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਤਸਕਰਾਂ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਦੂਤਘਰਾਂ ਦੇ ਸਟਾਫ ਅਤੇ ਕਸਟਮ ਕਰਮੀਆਂ ਦੇ ਨਾਲ ਮਿਲ ਕੇ ਗਿਰੋਹ ਬਣਾਇਆ ਹੋਇਆ ਹੈ। ਅਲਜ਼ੀਰੀਆ ਅਤੇ ਲੈਬਨਾਨ ਤੋਂ ਇਲਾਵਾ ਬੀਤੇ ਕੁਝ ਮਹੀਨਿਆਂ 'ਚ ਸੀਰੀਆ ਅਤੇ ਇੰਡੋਨੇਸ਼ੀਆ ਦੇ ਦੂਤਘਰਾਂ ਲਈ ਵੀ ਮੰਗਾਏ ਗਏ ਸਮਾਨਾਂ ਦੇ ਨਾਲ ਲੁਕਾ ਕੇ ਲਿਆਂਦੀਆਂ ਗਈਆਂ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀ ਜਾ ਚੁੱਕੀਆਂ ਹਨ। ਹੁਣ ਤੱਕ ਅਜਿਹੀਆਂ ਕੁਲ 4352 ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਡਾਇਰੈਕਟਰੇਟ ਆਫ ਇੰਟੈਲੀਜੈਂਸ ਐਂਡ ਇੰਵੈਸਟੀਗੇਸ਼ਨ ਕਰਾਈਚ ਦੇ ਨਿਦੇਸ਼ਕ ਇਰਫਾਨ ਜਾਵੇਦ ਨੇ ਬੀਤੇ ਦਿਨ ਨੂੰ ਆਪਣੇ ਜਨਰਲ ਡਾਇਰੈਕਟਰ ਨੂੰ ਰਿਪੋਰਟ ਭੇਜੀ। ਇਸ 'ਚ ਆਖਿਆ ਗਿਆ ਹੈ ਕਿ ਇਸਲਾਮਾਬਾਦ ਸਥਿਤ ਅਲਜ਼ੀਰੀਆ ਦੇ ਦੂਤਘਰ ਵੱਲੋਂ ਮੰਗਾਏ ਜਾਣ ਵਾਲੇ ਖਾਦ ਪਦਾਰਥਾਂ ਦੀ ਆੜ 'ਚ ਮੰਗਵਾਈ ਗਈ 1584 ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਰਿਪੋਰਟ 'ਚ ਆਖਿਆ ਗਿਆ ਹੈ ਕਿ ਲੈਬਨਾਨ ਦੂਤਘਰ ਦੇ ਸਮਾਨਾਂ 'ਚ 480 ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ। ਇਨ੍ਹਾਂ ਦੋਹਾਂ ਦੂਤਘਰ ਨੇ ਆਪਣੇ ਕੰਸਾਇਨਮੈਂਟ ਦੇ ਕਲੀਅਰੈਂਸ ਲਈ ਦਾਖਲ ਗੁੱਡਸ ਡਿਕਲੈਰੇਸ਼ਨ 'ਚ ਸ਼ਰਾਬ ਦੀ ਖੇਪ ਹੋਣ ਦੇ ਬਾਵਜੂਦ ਇਨ੍ਹਾਂ ਕੰਸਾਇਨਮੈਂਟ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਰੂਪ 'ਚ ਦੱਸਿਆ ਗਿਆ ਸੀ।


Khushdeep Jassi

Author Khushdeep Jassi