ਰੂਸ ’ਚ ਗੈਸ ਸਟੇਸ਼ਨ ’ਤੇ ਜ਼ਬਰਦਸਤ ਧਮਾਕਾ, 2 ਬੱਚਿਆਂ ਸਣੇ 12 ਲੋਕਾਂ ਦੀ ਮੌਤ, 50 ਜ਼ਖ਼ਮੀ
Tuesday, Aug 15, 2023 - 05:26 AM (IST)

ਇੰਟਰਨੈਸ਼ਨਲ ਡੈਸਕ : ਰੂਸ ਦੇ ਮਖਾਚਕਾਲਾ ’ਚ ਗੈਸ ਸਟੇਸ਼ਨ ’ਤੇ ਜ਼ਬਰਦਸਤ ਧਮਾਕਾ ਹੋਇਆ। ਇਸ ਘਟਨਾ ’ਚ ਦੋ ਬੱਚਿਆਂ ਸਣੇ 12 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟ ਮੁਤਾਬਕ 50 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਗਲੋਬਸ ਸ਼ਾਪਿੰਗ ਸੈਂਟਰ ਨੇੜੇ ਇਕ ਕਾਰ ਸਰਵਿਸ ਬਿਲਡਿੰਗ ’ਚ ਹੋਇਆ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਡਰਾਈਵਰ ਨੇ ਲਾਈਨਮੈਨ ’ਤੇ ਟਰੱਕ ਚਾੜ੍ਹ ਕੇ ਉਤਾਰਿਆ ਮੌਤ ਦੇ ਘਾਟ
ਦਾਗੇਸਟਾਨੀ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਮੰਗਲਵਾਰ ਤੜਕੇ ਇਕ ਵੀਡੀਓ ਬਿਆਨ ਵਿਚ ਕਿਹਾ ਕਿ ਜ਼ਖ਼ਮੀਆਂ ਦੀ ਗਿਣਤੀ 60 ਤੋਂ ਵਧ ਗਈ ਹੈ। ਇੰਟਰਫੈਕਸ ਨੇ ਦਾਗੇਸਟਾਨੀ ਸਿਹਤ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜ਼ਖ਼ਮੀਆਂ ਵਿਚ 13 ਬੱਚੇ ਸ਼ਾਮਲ ਹਨ। TASS ਨੇ ਰੂਸੀ ਐਮਰਜੈਂਸੀ ਸੇਵਾ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 600 ਵਰਗ ਮੀਟਰ (715 ਵਰਗ ਗਜ਼) ਦੇ ਖੇਤਰ ਵਿਚ ਫੈਲੀ ਅੱਗ ਨੂੰ ਬੁਝਾਉਣ ਵਿਚ ਫਾਇਰ ਬ੍ਰਿਗੇਡ ਵਾਲਿਆਂ ਨੂੰ ਸਾਢੇ ਤਿੰਨ ਘੰਟੇ ਤੋਂ ਵੱਧ ਦਾ ਸਮਾਂ ਲੱਗਾ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ 6 PCS ਅਧਿਆਰੀਆਂ ਦੇ ਕੀਤੇ ਤਬਾਦਲੇ, ਪੜ੍ਹੋ List