ਕੀਨੀਆ ''ਚ ਜ਼ੋਰਦਾਰ ਧਮਾਕਾ ਤੇ ਭਾਰੀ ਗੋਲੀਬਾਰੀ

Tuesday, Jan 15, 2019 - 07:28 PM (IST)

ਕੀਨੀਆ ''ਚ ਜ਼ੋਰਦਾਰ ਧਮਾਕਾ ਤੇ ਭਾਰੀ ਗੋਲੀਬਾਰੀ

ਨੈਰੋਬੀ (ਕੀਨੀਆ), (ਏਜੰਸੀ)- ਕੀਨੀਆ ਦੇ ਨੈਰੋਬੀ ਵਿਚ ਇਕ ਕੰਪਲੈਕਸ ਵਿਚ ਜ਼ੋਰਦਾਰ ਧਮਾਕਾ ਅਤੇ ਭਾਰੀ ਗੋਲੀਬਾਰੀ ਦੀ ਖਬਰ ਮਿਲੀ ਹੈ। ਨਿਊਜ਼ ਏਜੰਸੀ ਏ.ਪੀ. ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਜਨਤਕ ਕੀਤੀ ਹੈ। ਪੁਲਸ ਅਤੇ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ। ਨੈਰੋਬੀ ਵਿਚ ਸਥਿਤ ਹੋਟਲ ਦੇ ਕੰਪਲੈਕਸ ਵਿਚ ਕੁਝ ਵਾਹਨਾਂ ਨੂੰ ਅੱਗ ਲੱਗੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਘਟਨਾ ਵਾਲੀ ਥਾਂ ਤੋਂ ਧੂੰਆਂ ਉਠ ਰਿਹਾ ਹੈ।

ਪੁਲਸ ਬੁਲਾਰੇ ਚਾਰਲ ਓਵਿਨੋ ਦਾ ਕਹਿਣਾ ਹੈ ਕਿ ਇਸ ਹਮਲੇ ਨੂੰ ਪਹਿਲੀ ਨਜ਼ਰੇ ਅੱਤਵਾਦੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਪਰ ਅਜੇ ਤੱਕ ਸਾਡੇ ਕੋਲ ਹੋਰ ਜਾਣਕਾਰੀ ਨਹੀਂ ਹੈ। ਐਂਬੂਲੈਂਸ, ਸੁਰੱਖਿਆ ਬਲਾਂ ਅਤੇ ਅੱਗ ਬੁਝਾਉਣ ਵਾਲੇ ਦਸਤੇ, ਮੌਕੇ ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


author

Sunny Mehra

Content Editor

Related News