US ''ਚ 48 ਘੰਟਿਆਂ ''ਚ ਤੀਜੀ ਵਾਰ ਗੋਲੀਬਾਰੀ, ਇਕ ਦੀ ਮੌਤ ਤੇ 7 ਜ਼ਖਮੀ

01/23/2020 1:02:43 PM

ਲਾਸ ਏਂਜਲਸ— ਅਮਰੀਕਾ ਦੇ ਸਿਆਟਲ 'ਚ ਇਕ ਬੰਦੂਕਧਾਰੀ ਦੇ ਹਮਲੇ 'ਚ ਘੱਟ ਤੋਂ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ 5 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਦੱਸਿਆ ਕਿ ਪਾਈਕ ਪਲੇਸ ਮਾਰਕਿਟ ਕੋਲ ਮੈਕਡਾਨਲਡ ਰੈਸਟੋਰੈਂਟ ਨੇੜੇ ਬੁੱਧਵਾਰ ਨੂੰ ਸ਼ਾਮ ਤਕਰੀਬਨ 5 ਵਜੇ ਭੀੜ 'ਤੇ ਕੀਤੀ ਗਈ ਗੋਲੀਬਾਰੀ ਦੇ ਮਾਮਲੇ 'ਚ ਇਕ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਪਿਛਲੇ 48 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਇਸ ਇਲਾਕੇ 'ਚ ਗੋਲੀਬਾਰੀ ਦੀ ਤੀਜੀ ਘਟਨਾ ਹੈ। ਸਿਆਟਲ ਪੁਲਸ ਵਿਭਾਗ ਨੇ ਦੱਸਿਆ ਕਿ ਅਧਿਕਾਰੀ ਗੋਲੀਬਾਰੀ ਦੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਈ ਲੋਕ ਜ਼ਖਮੀ ਹੋਏ ਅਤੇ ਸ਼ੱਕੀ ਫਰਾਰ ਹੋ ਗਿਆ, ਜਿਸ ਦੀ ਪੁਲਸ ਭਾਲ ਕਰ ਰਹੀ ਹੈ। ਜ਼ਖਮੀਆਂ 'ਚ 8 ਤੋਂ 55 ਸਾਲ ਦੇ ਲੋਕ ਸ਼ਾਮਲ ਹਨ ਤੇ ਕੁਝ ਦੀ ਹਾਲਤ ਗੰਭੀਰ ਹੈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਸਿਆਟਲ ਪੁਲਸ ਚੀਫ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਹੁਣ ਇੱਥੇ ਸ਼ੱਕੀ ਸ਼ੂਟਰ ਹੋਵੇਗਾ ਪਰ ਫਿਰ ਵੀ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।


Related News