ਘਰ 'ਚ ਮਾਸਕ ਪਾਉਣਾ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਮਦਦਗਾਰ : ਅਧਿਐਨ
Friday, May 29, 2020 - 02:13 PM (IST)
ਬੀਜਿੰਗ- ਪਰਿਵਾਰ ਦੇ ਕਿਸੇ ਮੈਂਬਰ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਘਰ ਵਿਚ ਮਾਸਕ ਪਾਉਣ ਨਾਲ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕਦਾ ਹੈ। ਇਕ ਅਧਿਐਨ ਵਿਚ ਮਾਹਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਬੀ. ਐੱਮ. ਜੇ. ਗਲੋਬਲ ਹੈਲਥ ਮੈਗਜ਼ੀਨ ਵਿਚ ਪ੍ਰਕਾਸ਼ਤ ਇਕ ਅਧਿਐਨ ਵਿਚ ਇਹ ਗੱਲ ਆਖੀ ਗਈ ਹੈ। ਇਹ ਅਧਿਐਨ ਚੀਨ ਦੇ ਪਰਿਵਾਰਾਂ 'ਤੇ ਕੀਤਾ ਗਿਆ।
ਇਸ ਵਿਚ ਦੱਸਿਆ ਗਿਆ ਹੈ ਕਿ ਪਰਿਵਾਰ ਵਿਚ ਵਾਇਰਸ ਦਾ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਘਰ ਵਿਚ ਮਾਸਕ ਪਾ ਕੇ ਰੱਖਣਾ ਕੋਰਨਾ ਦੀ ਰੋਕਥਾਮ ਲਈ 79 ਫੀਸਦੀ ਪ੍ਰਭਾਵਸ਼ਾਲੀ ਹੋ ਸਕਦਾ ਹੈ। ਅਧਿਐਨ ਨੇ ਦੱਸਿਆ ਕਿ ਲੱਛਣ ਦਿਖਾਈ ਦੇਣ ਦੇ ਬਾਅਦ ਘਰ ਵਿਚ ਮਾਸਕ ਪਾਉਣ ਨਾਲ ਵਾਇਰਸ ਰੋਕਣ ਵਿਚ ਮਦਦ ਨਹੀਂ ਮਿਲਦੀ। ਅਧਿਐਨ ਕਰਨ ਵਾਲਿਆਂ ਨੇ ਦੱਸਿਆ ਕਿ ਲੱਛਣ ਦਿਖਾਈ ਦੇਣ ਦੇ ਬਾਅਦ ਘਰ ਵਿਚ ਮਾਸਕ ਪਾਉਣ ਨਾਲ ਵਾਇਰਸ ਰੋਕਣ ਵਿਚ ਮਦਦ ਨਹੀਂ ਮਿਲਦੀ। ਮਾਹਰਾਂ ਦੇ ਦਲ ਵਿਚ ਬੀਜਿੰਗ ਰਿਸਰਚ ਸੈਂਟਰ ਫਾਰ ਪ੍ਰੀਵੈਂਟਿਵ ਮੈਡੀਸਨ ਦੇ ਅਧਿਐਨ ਕਰਤਾ ਵੀ ਸ਼ਾਮਲ ਹਨ। ਪਰਿਵਾਰਾਂ ਵਿਚ ਵਾਇਰਸ ਨੂੰ ਰੋਕਣ ਲਈ ਮਾਸਕ ਦੀ ਉਪਯੋਗਤਾ ਦਾ ਪਤਾ ਲਗਾਉਣ ਲਈ ਬੀਜਿੰਗ ਦੇ 124 ਪਰਿਵਾਰਾਂ ਦੇ 460 ਲੋਕਾਂ ਤੋਂ ਮਹਾਮਾਰੀ ਦੌਰਾਨ ਸਫਾਈ ਸਬੰਧੀ ਆਦਤਾਂ ਨਾਲ ਜੁੜੇ ਪ੍ਰਸ਼ਨ ਕੀਤੇ ਗਏ। ਅਧਿਐਨ ਵਿਚ ਇਹ ਵੀ ਪਤਾ ਲੱਗਾ ਹੈ ਕਿ ਇਕ ਮੇਜ਼ 'ਤੇ ਖਾਣਾ ਖਾਣ ਜਾਂ ਟੀ. ਵੀ. ਦੇਖਣ ਨਾਲ ਵੀ ਖਤਰਾ 18 ਗੁਣਾ ਵੱਧ ਜਾਂਦਾ ਹੈ।