ਪਾਕਿ ਏਸ਼ੀਅਨ ਕਮਿਊਨਿਟੀ ਮੈਰੀਲੈਂਡ ਐਸੋਸੀਏਸ਼ਨ ਦੀ ਪਲੇਠੀ ਮੀਟਿੰਗ ਰਹੀ ਸਫਲ

Sunday, Apr 28, 2019 - 12:15 PM (IST)

ਪਾਕਿ ਏਸ਼ੀਅਨ ਕਮਿਊਨਿਟੀ ਮੈਰੀਲੈਂਡ ਐਸੋਸੀਏਸ਼ਨ ਦੀ ਪਲੇਠੀ ਮੀਟਿੰਗ ਰਹੀ ਸਫਲ

ਮੈਰੀਲੈਂਡ (ਰਾਜ ਗੋਗਨਾ)— ਸਮੁੱਚੀ ਮਾਨਵਤਾ ਦੇ ਭਲੇ ਲਈ ਪਾਕਿ ਏਸ਼ੀਅਨ ਕਮਿਊਨਿਟੀ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਪਲੇਟੀ ਮੀਟਿੰਗ ਕੋਲੰਬੀਆ ਵਿਚ ਆਯੋਜਿਤ ਕੀਤੀ ਗਈ। ਜਿੱਥੇ ਕਮਿਊਨਿਟੀ ਦੀਆਂ ਮਹਾਨ ਸ਼ਖਸੀਅਤਾਂ ਨੇ ਹਿੱਸਾ ਲਿਆ। ਜਿੱਥੇ ਇਸ ਸੰਸਥਾ ਦੇ ਉਦੇਸ਼ਾਂ ਸਬੰਧੀ ਨੀਮ ਭੱਟ ਨੇ ਵਿਸਥਾਰ ਰੂਪ ਵਿਚ ਦਰਸਾਇਆ। ਸਾਜਿਦ ਤਰਾਰ ਫਾਊਂਡਰ ਵਲੋਂ ਮਾਨਵਤਾ ਦੇ ਭਲੇ ਲਈ ਕੰਮ ਕਰਨ ਨੂੰ ਤਰਜੀਹ ਦੇਣ ਤੇ ਜ਼ੋਰ ਦਿੱਤਾ ਗਿਆ। 

ਵੱਖ-ਵੱਖ ਸਖਸ਼ੀਅਤਾਂ ਵਲੋਂ ਸਿੱਖਿਆ, ਹੈਲਥ, ਖੇਡਾਂ, ਨੌਜਵਾਨ ਪੀੜ੍ਹੀ ਸਬੰਧੀ ਅਤੇ ਨੌਕਰੀਆਂ ਦੇ ਵਸੀਲਿਆਂ ਤੋਂ ਇਲਾਵਾ ਨੌਜਵਾਨ ਬੀਬੀਆਂ ਨੂੰ ਕੁਕਿੰਗ ਸਬੰਧੀ ਸਿੱਖਿਆ ਦੇਣ ਦੇ ਨਾਲ-ਨਾਲ ਕਮਿਊਨਿਟੀ ਨੂੰ ਲੀਡਰਸ਼ਿਪ ਦੇ ਰੁਤਬੇ ਸਬੰਧੀ ਜੁਗਤਾਂ ਅਤੇ ਜੁਗਾੜ ਆਦਿ ਦੀ ਖੂਬ ਚਰਚਾ ਕੀਤੀ ਗਈ।ਹਾਜ਼ਰੀਨ ਨੇ ਕਿਹਾ ਕਿ ਇਸ ਸੰਸਥਾ ਵਿਚ 100 ਮੈਂਬਰਾਂ ਦੀ ਸ਼ਮੂਲੀਅਤ ਕੀਤੀ ਜਾਵੇਗੀ, ਜੋ ਆਪਣੇ ਆਪ ਲੀਡਰਸ਼ਿਪ ਦੀ ਚੋਣ ਕਰੇਗੀ। ਜਿੱਥੇ ਵੱਖ-ਵੱਖ ਕੰਮਾਂ ਲਈ ਡਾਇਰੈਕਟਰਾਂ ਨੂੰ ਕਾਰਗੁਜ਼ਾਰੀਆਂ ਸੌਂਪੀਆਂ ਜਾਣਗੀਆਂ, ਉੱਥੇ ਇਕ ਕਮਿਊਨਿਟੀ ਸੈਂਟਰ ਬਣਾਉਣ ਦਾ ਵਿਸ਼ਵਾਸ ਦਿੱਤਾ ਗਿਆ। 

ਸਮੁੱਚੀ ਟੀਮ ਵਲੋਂ ਅਹਿਮ ਮਸ਼ਵਰੇ ਦਿੱਤੇ ਗਏ। ਇਸ ਸੰਸਥਾ ਦੀ ਅਗਲੀ ਮੀਟਿੰਗ 25 ਮਈ ਨੂੰ ਸੈਂਟਰ ਫਾਰ ਸੋਸ਼ਲ ਚੇਂਜ ਵਿਚ ਰੱਖਣ ਦਾ ਜ਼ਿਕਰ ਕੀਤਾ ਗਿਆ। ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਲਿਆ ਗਿਆ।


author

Vandana

Content Editor

Related News