ਮਰੀਅਮ ਨੇ ਇਮਰਾਨ ਨੂੰ ਪੁੱਛਿਆ- ਜੇਕਰ ਬਾਜਵਾ ਸੁਪਰ ਕਿੰਗ ਸਨ ਤਾਂ ਕੀ ਤੁਸੀਂ ਨੌਕਰ ਸੀ?

Wednesday, Feb 15, 2023 - 12:06 AM (IST)

ਮਰੀਅਮ ਨੇ ਇਮਰਾਨ ਨੂੰ ਪੁੱਛਿਆ- ਜੇਕਰ ਬਾਜਵਾ ਸੁਪਰ ਕਿੰਗ ਸਨ ਤਾਂ ਕੀ ਤੁਸੀਂ ਨੌਕਰ ਸੀ?

ਲਾਹੌਰ (ਅਨਸ) : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਸੀਨੀਅਰ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਮੰਗਲਵਾਰ ਨੂੰ ਸਾਬਕਾ ਫੌਜ ਮੁਖੀ ਜਨਰਲ (ਸੇਵਾ-ਮੁਕਤ) ਕਮਰ ਜਾਵੇਦ ਬਾਜਵਾ ਬਾਰੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਦੀ ‘ਸੁਪਰ ਕਿੰਗ’ ਟਿੱਪਣੀ ਲੈ ਕੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਪੁੱਛਿਆ ਕਿ ਜੇਕਰ ਬਾਜਵਾ ਸੁਪਰ ਕਿੰਗ ਸਨ ਤਾਂ ਕੀ ਤੁਸੀਂ ਉਨ੍ਹਾਂ ਦੇ ਨੌਕਰ ਸੀ? ਦਿ ਨਿਊਜ਼ ਦੀ ਰਿਪੋਰਟ ਮੁਤਾਬਕ, ਇਕ ਟੈਲੀਵਿਜ਼ਨ ਸੰਬੋਧਨ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਸਾਬਕਾ ਫੌਜ ਮੁਖੀ ਨੂੰ ਸੁਪਰ ਕਿੰਗ ਕਰਾਰ ਦਿੱਤਾ ਸੀ ਅਤੇ ਕਿਹਾ ਕਿ ਬਾਜਵਾ ਨੇ ਪੀਟੀਆਈ ਦੇ ਕਾਰਜਕਾਲ ਦੌਰਾਨ ਸੁਪਰ ਕਿੰਗ ਦੇ ਰੂਪ ਵਿੱਚ ਕੰਮ ਕੀਤਾ ਸੀ।

ਇਹ ਵੀ ਪੜ੍ਹੋ : ਫਿਜੀ 'ਚ ਬੋਲੇ ਐੱਸ ਜੈਸ਼ੰਕਰ- ਦੁਨੀਆ ਭਰ ਤੋਂ ਆਏ ਹਿੰਦੀ ਪ੍ਰੇਮੀਆਂ ਨੂੰ ਮਿਲਣ ਲਈ ਉਤਸੁਕ ਹਾਂ

ਦਿ ਨਿਊਜ਼ ਨੇ ਦੱਸਿਆ ਕਿ ਪੀਐੱਮਐੱਲ-ਐੱਨ ਦੇ ਚੀਫ਼ ਆਰਗੇਨਾਈਜ਼ਰ ਨੇ ਮੰਗਲਵਾਰ ਨੂੰ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਇਮਰਾਨ ਨੂੰ ਪੁੱਛਿਆ- ਜੇਕਰ ਜਨਰਲ (ਸੇਵਾ-ਮੁਕਤ) ਬਾਜਵਾ ਸੁਪਰ ਕਿੰਗ ਸਨ ਤਾਂ ਤੁਸੀਂ ਕੀ ਸੀ: ਉਨ੍ਹਾਂ ਦੇ ਨੌਕਰ? ਮਰੀਅਮ ਨੇ ਖਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਡਿੱਗਣ ਤੋਂ ਬਾਅਦ ਵੀ ਉਹ ਸਾਬਕਾ ਫੌਜ ਮੁਖੀ ਨਾਲ ਮੀਟਿੰਗਾਂ ਕਰਦੇ ਰਹੇ। 'ਦਿ ਨਿਊਜ਼' ਦੀ ਇਕ ਰਿਪੋਰਟ ਮੁਤਾਬਕ ਪਹਿਲਾਂ ਤੁਸੀਂ ਕਿਹਾ ਸੀ ਕਿ ਜਨਰਲ (ਸੇਵਾ-ਮੁਕਤ) ਬਾਜਵਾ ਜਿੰਨੀ ਮਦਦ ਕਿਸੇ ਨੇ ਨਹੀਂ ਕੀਤੀ ਅਤੇ ਅੱਜ ਤੁਸੀਂ ਕਹਿੰਦੇ ਹੋ ਕਿ ਕਮਰ ਜਾਵੇਦ ਬਾਜਵਾ ਨੇ ਮੇਰੀ ਸਰਕਾਰ ਨੂੰ ਡੇਗ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News