ਪਾਕਿਸਤਾਨ ਤਾਲਿਬਾਨ ਦੀ ਹਿੱਟ ਲਿਸਟ ’ਚ ਮਰੀਅਮ ਨਵਾਜ਼ ਤੇ ਪਾਕਿ ਫ਼ੌਜ
Saturday, May 20, 2023 - 10:33 PM (IST)
ਇਸਲਾਮਾਬਾਦ (ਅਨਸ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਸੀਨੀਅਰ ਉਪ ਪ੍ਰਧਾਨ ਮਰੀਅਮ ਨਵਾਜ਼, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਫ਼ੌਜ ਦੇ ਅਧਿਕਾਰੀ ਅੱਤਵਾਦੀ ਸੰਗਠਨਾਂ ਦੀ ‘ਹਿੱਟ ਲਿਸਟ’ ਵਿਚ ਹਨ। ਉਹ ਪਾਕਿਸਤਾਨ ਦੇ ਨੇਤਾਵਾਂ ’ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ‘ਦਿ ਨਿਊਜ਼’ ਨੇ ਦੱਸਿਆ ਕਿ ਹਮਲਿਆਂ ਦੀ ਯੋਜਨਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਤੇ ਉਸ ਦੀ ਸ਼ਾਖਾ ਜਮਾਤ-ਉਲ-ਅਹਰਾਰ (ਜੇ. ਯੂ. ਏ.) ਵੱਲੋਂ ਕੀਤੀ ਜਾ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ : NIA ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਖ਼ਤਰਨਾਕ ਗੈਂਗਸਟਰ ਸੰਧੂ ਗ੍ਰਿਫ਼ਤਾਰ
ਇਸ ਤੋਂ ਇਲਾਵਾ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (ਐੱਨ. ਈ. ਏ.) ਦੇ ਵਾਹਨਾਂ ਤੇ ਚੈੱਕਪੋਸਟਾਂ ’ਤੇ ਹਮਲਾ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। ਇਕ ਅੱਤਵਾਦੀ ਸਮੂਹ-ਜਿਸ ਵਿਚ ਦੋ ਆਤਮਘਾਤੀ ਹਮਲਾਵਰ ਸ਼ਾਮਲ ਹਨ, ਨੇ ਜੇ. ਯੂ. ਏ. ਨੇਤਾ ਰਫੀਉੱਲਾ ਦੀ ਦੇਖ-ਰੇਖ ਵਿਚ ਪੰਜਾਬ ਸੂਬੇ ’ਚ ਪ੍ਰਵੇਸ਼ ਕੀਤਾ ਹੈ। ‘ਦਿ ਨਿਊਜ਼’ ਦੀ ਰਿਪੋਰਟ ਮੁਤਾਬਕ ਵੱਖਰੇ ਤੌਰ ’ਤੇ ਟੀ. ਟੀ. ਪੀ. ਕਮਾਂਡਰ ਸਰਬਕਫ ਮੁਹੰਮਦ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਈ ਨੂੰ ਦੇਸ਼ਵਿਆਪੀ ਦੰਗਿਆਂ ਵਿਚ ਹਿੱਸਾ ਲੈਣ ਵਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਸ਼ਰਾਰਤੀ ਅਨਸਰਾਂ ਦੇ ਸਮਰਥਨ ਦਾ ਐਲਾਨ ਕੀਤਾ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ 77 IPS ਤੇ PPS ਅਫ਼ਸਰਾਂ ਦੇ ਕੀਤੇ ਤਬਾਦਲੇ, ਪੜ੍ਹੋ List