‘ਫਤਵਾ ਚੋਰ’ ਦੇ ਨਾਅਰਿਆਂ ਦਰਮਿਆਨ ਨਵਾਜ਼ ਦੀ ਧੀ ਮਰੀਅਮ ਤੇ ਨਵੇਂ ਚੁਣੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ''ਚ ਚੁੱਕੀ ਸਹੁੰ

Saturday, Feb 24, 2024 - 10:19 AM (IST)

‘ਫਤਵਾ ਚੋਰ’ ਦੇ ਨਾਅਰਿਆਂ ਦਰਮਿਆਨ ਨਵਾਜ਼ ਦੀ ਧੀ ਮਰੀਅਮ ਤੇ ਨਵੇਂ ਚੁਣੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ''ਚ ਚੁੱਕੀ ਸਹੁੰ

ਲਾਹੌਰ (ਵਾਰਤਾ) : ਪਾਕਿਸਤਾਨ ਦੇ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਦੇ ਨਾਲ ਹੀ ਆਪਣੀ ਵਿਧਾਨਕ ਪਾਰੀ ਦੀ ਸ਼ੁਰੂਆਤ ਕੀਤੀ। ਅਜੇ ਉਨ੍ਹਾਂ ਵੱਲੋਂ ਇਸ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਬਾਕੀ ਹੈ। ਪੰਜਾਬ ਵਿਧਾਨ ਸਭਾ ਦੇ 337 ਚੁਣੇ ਗਏ ਵਿਧਾਇਕਾਂ ’ਚੋਂ ਇਕ ਮਰੀਅਮ (50) ਨੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ ਅਤੇ ਇਸ ਦੌਰਾਨ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੈਂਬਰਾਂ ਨੇ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀ.ਟੀ.ਆਈ. ਨੇ 'ਸੁੰਨੀ ਇਤੇਹਾਦ ਕੌਂਸਲ' (ਐੱਸ.ਆਈ.ਸੀ.) ਨਾਲ ਹੱਥ ਮਿਲਾਇਆ ਹੈ। ਐੱਸ. ਆਈ. ਸੀ.-ਪੀ. ਟੀ. ਆਈ. ਵਿਧਾਇਕਾਂ ਨੇ ‘ਫ਼ਤਵਾ ਚੋਰ’ ਦੇ ਨਾਅਰੇ ਲਾਏ।

ਇਹ ਵੀ ਪੜ੍ਹੋ: ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਮਗਰੋਂ ਗੱਡੀਆਂ ਦੇ ਉੱਡੇ ਪਰਖੱਚੇ, 8 ਲੋਕਾਂ ਦੀ ਦਰਦਨਾਕ ਮੌਤ

ਅਸੈਂਬਲੀ ਦੇ ਅਹੁਦਾ ਛੱਡ ਰਹੇ ਸਪੀਕਰ ਸਿਬਤੈਨ ਖਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਮਰੀਅਮ ਨਵਾਜ਼ ਸਮੇਤ 200 ਪੀ.ਐੱਮ.ਐੱਲ-ਐੱਨ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਐੱਸ.ਆਈ.ਸੀ. ਦੇ 113 ਵਿਚੋਂ ਲਗਭਗ 100 ਨੇ ਵੀ ਸਹੁੰ ਚੁੱਕੀ। ਐੱਸ. ਆਈ.ਸੀ. -ਪੀ. ਟੀ.ਆਈ. ਉਮੀਦਵਾਰ ਅਸਲਮ ਇਕਬਾਲ ਅਤੇ ਕੁਝ ਹੋਰ ਨੇਤਾ ਵਿਧਾਨ ਸਭਾ ਨਹੀਂ ਪੁੱਜੇ। ਸਹੁੰ ਚੁਕਾਉਣ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੇ ਐਲਾਨ ਕੀਤਾ ਕਿ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਸ਼ਨੀਵਾਰ ਨੂੰ ਹੋਵੇਗੀ। ਪਾਕਿਸਤਾਨ ਦੇ ਇਤਿਹਾਸ ਵਿਚ ਪੀ. ਐੱਮ. ਐੱਲ.-ਐੱਨ. ਦੀ ਉਪ ਪ੍ਰਧਾਨ ਮਰੀਅਮ ਪਹਿਲੀ ਮਹਿਲਾ ਮੁੱਖ ਮੰਤਰੀ ਬਣਨਾ ਤੈਅ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਕੋਲ ਹੁਣ ਪੰਜਾਬ ਅਸੈਂਬਲੀ ਵਿੱਚ ਦੋ ਤਿਹਾਈ ਬਹੁਮਤ ਹੈ। ਦੂਜੇ ਪਾਸੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਐੱਸ. ਆਈ. ਸੀ.-ਪੀ. ਟੀ. ਆਈ. ਨੂੰ ਔਰਤਾਂ ਅਤੇ ਘੱਟ ਗਿਣਤੀਆਂ ਦੇ ਲਈ ਰਾਖਵੀਆਂ ਸੀਟਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਚੀਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਐਕਸਪ੍ਰੈੱਸ ਵੇਅ 'ਤੇ 100 ਤੋਂ ਵੱਧ ਵਾਹਨ ਆਪਸ 'ਚ ਟਕਰਾਏ, ਕਈ ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News