ਇਟਲੀ : ਸਮੂਹ ਸ਼ਹੀਦਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 1 ਅਗਸਤ ਨੂੰ
Thursday, Jul 29, 2021 - 04:53 PM (IST)
ਰੋਮ (ਕੈਂਥ): ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਟਰ ਪੋਂਤੇਕੁਰੋਨੇ ਵਿਖੇ ਸ਼ਹੀਦ ਭਾਈ ਮਨੀ ਸਿੰਘ, ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 1 ਅਗਸਤ, 2021 ਦਿਨ ਐਤਵਾਰ ਨੂੰ ਕਲਤੂਰਾ ਸਿੱਖ ਇਟਲੀ, ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਮੌਕੇ ਸੁਖਮਨੀ ਸਾਹਿਬ ਦੇ ਜਾਪ ਦੀ ਸੇਵਾ ਕਲਤੂਰਾ ਸਿੱਖ ਇਟਲੀ ਵਲੋਂ ਨਿਭਾਈ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ -ਕੋਵਿਡ-19 ਦੇ ਖਾਤਮੇ ਲਈ ਇਟਲੀ ਸਰਕਾਰ ਪੱਬਾਂ ਭਾਰ, ਬਿਨ੍ਹਾਂ ਪੇਪਰਾਂ ਵਾਲੇ ਪ੍ਰਵਾਸੀਆਂ ਨੂੰ ਵੈਕਸੀਨ ਦੀ ਸਹੂਲਤ
ਸੰਗਤਾਂ ਨੂੰ ਭਾਈ ਰਜਿੰਦਰ ਸਿੰਘ ਪਟਿਆਲੇ ਵਾਲੇ ਕਥਾ ਵਿਚਾਰਾਂ ਨਾਲ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਸਮਾਗਮ ਦੀ ਜਾਣਕਾਰੀ ਕਲਤੂਰਾ ਸਿੱਖ ਦੇ ਮੈਂਬਰਾਂ ਨੇ ਦਿੰਦਿਆਂ ਕਿਹਾ ਕਿ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਨੂੰ ਵੱਧ ਤੋ ਵੱਧ ਪਹੁੰਚਣ ਲਈ ਬੇਨਤੀ ਹੈ।ਇਸ ਸਮਾਗਮ ਨੂੰ ਨੇਪੜੇ ਚਾੜਨ ਲਈ ਸਿਮਰਜੀਤ ਸਿੰਘ, ਤਰਲੋਚਨ ਸਿੰਘ, ਸੰਤੋਖ ਸਿੰਘ, ਤਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਗਗਨਦੀਪ ਸਿੰਘ, ਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ ਪਿਰੋਜ, ਅਰਵਿੰਦਰ ਸਿੰਘ ਬਾਲਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਰੇ ਅਹਿਮ ਯੋਗਦਾਨ ਪਾਉਣਗੇ । ਸਮਾਗਮ ਕਲਤੂਰਾ ਸਿੱਖ ਇਟਲੀ ਵਲੋ (ਸੀ ਸਿੱਖ ਟੀ ਵੀ) ਰਾਹੀਂ ਯੂ ਟਿਊਬ ਅਤੇ ਫੇਸਬੁੱਕ ਤੇ ਲਾਈਵ ਦਿਖਾਏ ਜਾਣਗੇ।