ਪਾਕਿ ''ਚ ਕੋਰੋਨਾ ਦੇ ਮਾਮਲੇ ਵਧਣ ਕਾਰਣ ਬਾਜ਼ਾਰ-ਸ਼ਾਪਿੰਗ ਮਾਲ, ਦਫਤਰ ਅਤੇ ਰੈਸਟੋਰੈਂਟ ਕੀਤੇ ਗਏ ਬੰਦ
Saturday, Mar 20, 2021 - 09:19 PM (IST)
ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਦੀ ਤੀਸਰੀ ਲਹਿਰ ਆਉਣ ਨਾਲ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾ ਮਾਮਲੇ ਵਧਣ ਦੇ ਕਾਰਣ ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਆ ਗਈ ਹੈ। ਪਾਕਿਸਤਾਨ 'ਚ ਬ੍ਰਿਟੇਨ ਦਾ ਸਟ੍ਰੇਨ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਕਰ ਰਿਹਾ ਹੈ। ਪਾਕਿਸਤਾਨ 'ਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਣ ਕਈ ਖੇਤਰਾਂ 'ਚ ਲਾਕਡਾਊਨ ਲੱਗਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ -ਜਾਪਾਨ 'ਚ ਆਇਆ 7.2 ਦੀ ਤੀਬਰਤਾ ਨਾਲ ਤੇਜ਼ ਭੂਚਾਲ
ਸ਼ਨੀਵਾਰ ਨੂੰ ਇਥੇ ਇਕ ਦਿਨ 'ਚ ਸਭ ਤੋਂ ਵਧੇਰੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦਰਜ ਕੀਤੇ ਗਏ। ਇਸ ਸਾਲ ਅੱਜ ਆਉਣ ਵਾਲੇ ਇਨਫੈਕਟਿਡਾਂ ਦੇ ਨਵੇਂ ਮਾਮਲੇ 3,876 ਹਨ ਅਤੇ 40 ਲੋਕਾਂ ਦੀ ਮੌਤ ਹੋ ਗਈ। ਅੱਜ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ 'ਚ ਆਏ ਇਨਫੈਕਟਿਡਾਂ ਦੀ ਕੁੱਲ ਗਿਣਤੀ ਦਾ 9.4 ਫੀਸਦੀ ਹੈ। ਦੇਸ਼ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਹੁਣ ਤੱਕ ਇਥੇ ਕੁੱਲ ਇਨਫੈਕਟਿਡਾਂ ਦਾ ਅੰਕੜਾ 623,135 ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 13,799 ਹੈ।
ਇਹ ਵੀ ਪੜ੍ਹੋ -ਯੂਰਪੀਨ ਯੂਨੀਅਨ ਨੇ ਐਸਟ੍ਰਾਜੇਨੇਕਾ ਦੀ ਬਰਾਮਦ 'ਤੇ ਪਾਬੰਦੀ ਦੀ ਦਿੱਤੀ ਚਿਤਾਵਨੀ
ਪਾਕਿਸਤਾਨ 'ਚ ਤੇਜ਼ੀ ਨਾਲ ਵਧਦੇ ਕੋਰੋਨਾ ਇਨਫੈਕਸ਼ਨ ਦੇ ਕਾਰਣ ਕਈ ਖੇਤਰਾਂ 'ਚ ਲਾਕਡਾਊਨ ਲਾ ਦਿੱਤਾ ਗਿਆ ਹੈ। ਪਾਕਿਸਤਾਨ ਨੇ ਲਾਕਡਾਊਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੌਰਾਨ ਬਾਜ਼ਾਰ, ਸ਼ਾਪਿੰਗ ਮਾਲ, ਦਫਤਰ ਅਤੇ ਰੈਸਟੋਰੈਂਟ ਬੰਦ ਰਹਿਣਗੇ। ਸਿਰਫ ਖਾਣ-ਖੀਣ ਦੇ ਸਾਮਾਨ, ਦਵਾਈਆਂ, ਮੀਟ ਅਤੇ ਦੁੱਧ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।