ਮੈਟਾ ਦੇ CEO ਮਾਰਕ ਜ਼ੁਕਰਬਰਗ ਨੇ ਇਸ ਅੰਦਾਜ ''ਚ ਮਨਾਇਆ ਅਮਰੀਕਾ ਦਾ ਅਜ਼ਾਦੀ ਦਿਹਾੜਾ

Saturday, Jul 06, 2024 - 01:17 PM (IST)

ਨਿਊਯਾਰਕ (ਰਾਜ ਗੋਗਨਾ )- 4 ਜੁਲਾਈ ਨੂੰ ਅਮਰੀਕਾ ਦੇ ਅਜ਼ਾਦੀ ਦਿਹਾੜੇ ਮੌਕੇ 'ਤੇ ਮਸ਼ਹੂਰ ਹਸਤੀਆਂ ਨੇ ਜਸ਼ਨ ਮਨਾਏ। ਉੱਥੇ ਹੀ ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਕ ਹੱਥ 'ਚ ਬੀਅਰ ਦੀ ਬੋਤਲ ਅਤੇ ਦੂਜੇ ਹੱਥ 'ਚ ਇਕ ਅਮਰੀਕੀ ਝੰਡਾ ਲੈ ਕੇ ਹਾਈਡ੍ਰੋਫੋਇਲ ਕੀਤਾ ਅਤੇ ਪਾਣੀ 'ਤੇ ਚਲਦੇ ਨਜ਼ਰ ਆਇਆ। ਉਨ੍ਹਾਂ ਦੇ ਇੰਸਟਾਗ੍ਰਾਮ ਪੇਜ 'ਤੇ ਪੋਸਟ ਕੀਤੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਹੈ। ਮਾਰਕ ਨੇ ਕਾਲਾ ਏਪਰਨ ਅਤੇ ਚਿੱਟੀ ਕਮੀਜ਼ ਪਾਈ ਹੋਈ ਹੈ। 

ਉਸ ਨੇ ਆਪਣੀਆਂ ਅੱਖਾਂ 'ਤੇ ਕਾਲਾ ਚਸ਼ਮਾ ਪਾਇਆ ਅਤੇ ਇਕ ਸ਼ਾਨਦਾਰ ਪੋਜ਼ ਦਿੱਤਾ। ਇਸ ਵੀਡੀਓ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ 'ਹੈਪੀ ਬਰਥਡੇਅ ਅਮਰੀਕਾ'। ਜ਼ੁਕਰਬਰਗ ਨੇ 6 ਮਹੀਨੇ ਤੋਂ ਵੀ ਘੱਟ ਸਮੇਂ ਪਹਿਲਾਂ ਮਿਕਸਡ ਮਾਰਸ਼ਲ ਆਰਟਸ (MMA) ਦੀ ਸਿਖਲਾਈ ਲੈ ਰਿਹਾ ਸੀ, ਉਦੋਂ ਉਹ ਗਲਤੀ ਨਾਲ ਡਿੱਗ ਗਿਆ ਸੀ। ਉਸ ਦਾ ਗੋਡਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦਾ ਆਪਰੇਸ਼ਨ ਹੋਇਆ। ਹਾਲ ਹੀ 'ਚ ਠੀਕ ਹੋਏ, ਮਾਰਕ ਨੇ ਆਪਣਾ 40ਵਾਂ ਜਨਮਦਿਨ ਧਮਾਕੇ ਨਾਲ ਮਨਾਇਆ। ਉਸ ਦੇ ਪ੍ਰਸ਼ੰਸਕ ਇਸ ਹਾਲੀਆ ਹਾਈਡ੍ਰੋਫੋਇਲ ਦੇ ਨਾਲ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News