ਬਿੱਲ ਗੇਟਸ ਨੂੰ ਪਛਾੜ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣੇ ਮਾਰਕ ਜ਼ੁਕਰਬਰਗ

02/07/2024 2:04:19 PM

ਨਿਊਯਾਰਕ (ਰਾਜ ਗੋਗਨਾ)- ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਬਿੱਲ ਗੇਟਸ ਨੂੰ ਪਛਾੜ ਕੇ ਹੁਣ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਮੇਟਾ ਸਟਾਕ ਦੀਆਂ ਕੀਮਤਾਂ ਵਿਚ 22 ਫ਼ੀਸਦੀ ਦੇ ਵਾਧੇ ਨਾਲ ਉਨ੍ਹਾਂ ਦੀ ਦੌਲਤ ਵਿਚ 28 ਅਰਬ ਡਾਲਰ ਦਾ ਵਾਧਾ ਹੋਇਆ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਮੁਤਾਬਕ ਜ਼ੁਕਰਬਰਗ ਦੀ ਕੁੱਲ ਸੰਪਤੀ ਹੁਣ 170 ਅਰਬ ਡਾਲਰ ਹੋ ਗਈ ਹੈ, ਜਦੋਂਕਿ ਬਿੱਲ ਗੇਟਸ ਦੀ ਕੁਲ ਸੰਪਤੀ 145 ਅਰਬ ਡਾਲਰ ਹੈ। 

ਇਹ ਵੀ ਪੜ੍ਹੋ: ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਭਾਰਤੀ-ਅਮਰੀਕੀ ਨਿੱਕੀ ਹੈਲੀ ਨੂੰ ਮਿਲ ਰਹੀਆਂ ਧਮਕੀਆਂ, ਸੀਕਰੇਟ ਸਰਵਿਸ ਤੋਂ ਮੰਗੀ ਸੁਰੱਖਿਆ

ਇਸ ਸਮੇਂ ਜ਼ੁਕਰਬਰਗ ਤੋਂ ਵੱਧ ਅਮੀਰ ਸਿਰਫ਼ 3 ਲੋਕ ਹਨ। ਇਨ੍ਹਾਂ ਵਿਚ ਬਰਨਾਰਡ ਅਰਨੌਲਟ, ਜੈਫ ਬੇਜੋਸ ਅਤੇ ਐਲੋਨ ਮਸਕ ਸ਼ਾਮਲ ਹਨ। ਜ਼ੁਕਰਬਰਗ ਕੋਲ ਮੈਟਾ ਦੇ ਲਗਭਗ 350 ਮਿਲੀਅਨ ਕਲਾਸ ਏ ਅਤੇ ਬੀ ਦੇ ਸ਼ੇਅਰ ਹਨ। ਜੇਕਰ ਮੈਟਾ ਆਪਣਾ 50 ਸੈਂਟ ਤਿਮਾਹੀ ਲਾਭਅੰਸ਼ ਬਰਕਰਾਰ ਰੱਖਦੀ ਹੈ ਤਾਂ ਅਜਿਹਾ ਲੱਗਦਾ ਹੈ ਕਿ ਜ਼ੁਕਰਬਰਗ ਦੀ ਸਾਲਾਨਾ ਕਮਾਈ 690 ਮਿਲੀਅਨ ਡਾਲਰ ਤੋਂ ਵੱਧ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮੀਰ ਲੋਕਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਰਹਿਣ ਵਾਲੇ ਮੈਟਾ ਦੇ ਸੀ.ਈ.ੳ ਦੇ ਹੋਰ ਅੱਗੇ ਵਧਣ ਦੇ ਸੰਕੇਤ ਹਨ।

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਕੁਦਰਤ ਦਾ ਕਹਿਰ; ਮੋਹਲੇਧਾਰ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, ਜਨਜੀਵਨ ਪ੍ਰਭਾਵਿਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News