ਆਸਟ੍ਰੇਲੀਆ ''ਚ ਪੰਜਾਬੀ ਮੂਲ ਦੀ ਮਨਵੀਰ ਕੌਰ ਨੂੰ ਕੀਤਾ ਗਿਆ ਸਨਮਾਨਿਤ (ਤਸਵੀਰਾਂ)

Thursday, Jun 02, 2022 - 05:36 PM (IST)

ਆਸਟ੍ਰੇਲੀਆ ''ਚ ਪੰਜਾਬੀ ਮੂਲ ਦੀ ਮਨਵੀਰ ਕੌਰ ਨੂੰ ਕੀਤਾ ਗਿਆ ਸਨਮਾਨਿਤ (ਤਸਵੀਰਾਂ)

ਸਿਡਨੀ (ਬਿਊਰੋ) ਆਸਟ੍ਰੇਲੀਆ ਵਿਚ ਰਹਿ ਰਹੀ ਪੰਜਾਬੀ ਮੂਲ ਦੀ ਨੌਜਵਾਨ ਅਤੇ ਸਮਾਜ ਸੇਵੀ ਮਨਵੀਰ ਕੌਰ ਸਿੱਧੂ ਨੂੰ ਨੌਜਵਾਨ ਕਮਿਊਨਿਟੀ ਲੀਡਰ ਵਜੋਂ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਇਹ ਸਨਮਾਨ ਪਿਛਲੇ ਦਿਨੀਂ ਆਸਟ੍ਰੇਲੀਆ ਵਿਚ ਹੋਏ WCC ਅਤੇ Whittlesea Council ਦੇ  Family Violence Forum ਵਿਚ ਦਿੱਤਾ ਗਿਆ। ਇਸ ਮੌਕੇ ਹੋਰ ਕਈ ਸ਼ਖਸੀਅਤਾਂ ਸ਼ਾਮਿਲ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਸਿੰਗਾਪੁਰ 'ਚ ਭਾਰਤੀ ਮੂਲ ਦੇ ਡਾਕਟਰ ਨੂੰ ਮਿਲੀ 'ਸਕਾਲਰਸ਼ਿਪ'

ਮਨਵੀਰ ਕੌਰ ਨੂੰ ਇਸ ਦਿਨ ਲਈ ਆਸਟ੍ਰੇਲੀਆ ਦੀ ਪੁਲਸ ਵਿਭਾਗ ਦੀ ਬੁਲਾਰਨ ਲਗਾਇਆ ਗਿਆ, ਜਿੱਥੇ ਮਨਵੀਰ ਕੌਰ ਨੇ ਲਾਅ ਅਤੇ ਆਰਡਰ ਅਤੇ ਕ੍ਰਾਈਮ ਤੋਂ ਸੁਰੱਖਿਆ ਬਾਰੇ ਪੁਲਸ ਦੀ ਮਦਦ ਨਾਲ ਲੋਕਾਂ ਨੂੰ ਜਾਣੂ ਕਰਵਾਇਆ। ਇੱਥੇ ਹੋਰ ਵੀ ਸਰਕਾਰੀ ਨੁਮਾਇੰਦੇ ਮੌਜੂਦ ਸਨ ਅਤੇ ਵੱਖ-ਵੱਖ ਦੇਸ਼ਾਂ ਦੇ ਸਮਾਜ ਦੇ ਅਹੁਦੇਦਾਰ ਵੀ। ਇਸੇ ਦਿਨ ਲੋਕਾਂ ਨੂੰ ਜਾਗਰੂਕ ਕਰਨ ਲਈ ਰਸਾਲੇ ਕੱਢੇ ਗਏ, ਜਿਹਨਾਂ ਵਿਚ ਆਪਣੇ ਬਚਾਅ ਅਤੇ ਸਰਕਾਰੀ ਸੁਵਿਧਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੌਜੂਦ ਨੁਮਾਇੰਦਿਆਂ ਨੇ ਕਿਹਾ ਕਿ ਸਾਨੂੰ ਮਾਣ ਹੈ ਮਨਵੀਰ ਕੌਰ ਸਿੱਧੂ ਅਤੇ ਹੋਰ ਨੌਜਵਾਨਾਂ 'ਤੇ ਜੋ ਪੰਜਾਬ ਦਾ ਨਾਮ ਉੱਚਾ ਕਰ ਰਹੇ ਹਨ। 

PunjabKesari


author

Vandana

Content Editor

Related News