ਰੋਜ਼ੀ-ਰੋਟੀ ਕਮਾਉਣ ਇਟਲੀ ਗਏ ਅੰਮ੍ਰਿਤਸਰ ਦੇ ਮਨਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Wednesday, Aug 04, 2021 - 04:44 PM (IST)

ਰੋਜ਼ੀ-ਰੋਟੀ ਕਮਾਉਣ ਇਟਲੀ ਗਏ ਅੰਮ੍ਰਿਤਸਰ ਦੇ ਮਨਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਰੋਮ(ਕੈਂਥ)- ਇਟਲੀ ’ਚ ਇਕ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਪੰਜਾਬੀ ਮਨਜੀਤ ਸਿੰਘ ਵੀਤਾ (40) ਪੰਜਾਬ ਦੇ ਪਿੰਡ ਕਲੇਰ ਬਾਲਾਪਾਈ (ਅੰਮ੍ਰਿਤਸਰ) ਨਾਲ ਸਬੰਧ ਰੱਖਦਾ ਹੈ। ਜਾਣਕਾਰੀ ਮੁਤਾਬਕ ਮਨਜੀਤ ਸਿੰਘ ਕੱਲ੍ਹ ਸਵੇਰੇ ਰੋਜ਼ਾਨਾ ਵਾਂਗ ਕੰਮ 'ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਇਸ ਦੌਰਾਨ ਉਸ ਨੂੰ ਸਰੀਰ ਕੁੱਝ ਢਿੱਲਾ ਜਿਹਾ ਲੱਗਾ, ਜਿਸ ਕਾਰਨ ਉਹ ਕੰਮ 'ਤੇ ਨਹੀਂ ਗਿਆ ਤੇ ਘਰ ਵਿਚ ਹੀ ਆਰਾਮ ਕਰਨ ਲੱਗਾ। ਘਰ ਵਿਚ ਰਹਿੰਦੇ ਹੋਰ ਸਾਰੇ ਨੌਜਵਾਨ ਆਪਣੇ ਕੰਮਾਂ 'ਤੇ ਚੱਲੇ ਗਏ ਤੇ ਜਦੋਂ ਦੁਪਿਹਰ ਵਾਪਸ ਆਏ ਤਾਂ ਉਹਨਾਂ ਮਨਜੀਤ ਸਿੰਘ ਨੂੰ ਮੰਜੇ ਉੱਪਰ ਹੀ ਬੇਸੁੱਧ ਪਏ ਦੇਖਿਆ ਤਾਂ ਤੁਰੰਤ ਐਂਬੂਲਸ ਨੂੰ ਸੱਦਿਆ ਅਤੇ ਡਾਕਟਰਾਂ ਦੀ ਟੀਮ ਨੇ ਕਾਫ਼ੀ ਜੱਦੋ-ਜਹਿਦ ਕੀਤੀ ਪਰ ਆਖਰ ਉਹਨਾਂ ਮਨਜੀਤ ਸਿੰਘ ਵੀਤਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁੱਖਭਰੀ ਖ਼ਬਰ, ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ

ਡਾਕਟਰ ਨੇ ਮੌਤ ਦਾ ਕਾਰਨ ਦਿਲ ਦੇ ਦੌਰੇ ਦਾ ਸ਼ੱਕ ਜ਼ਾਹਰ ਕੀਤਾ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ 2 ਮਾਸੂਮ ਬੱਚਿਆਂ ਨੂੰ ਛੱਡ ਗਿਆ ਹੈ। ਘਟਨਾ ਦੀ ਜਾਣਕਾਰੀ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਬੂਟਾ ਸਿੰਘ ਸੰਧੂ ਨੇ ਦਿੰਦਿਆਂ ਕਿਹਾ ਮ੍ਰਿਤਕ ਮਨਜੀਤ ਸਿੰਘ ਉਹਨਾਂ ਦੇ ਪਿੰਡ ਦੇ ਸਨ ਜਿਹੜਾ ਇਟਲੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ, ਉਸ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਘਰ ਦਾ ਗੁਜ਼ਾਰਾ ਉਸ ਦੀ ਕਮਾਈ ਨਾਲ ਚੱਲਦਾ ਸੀ।

ਇਹ ਵੀ ਪੜ੍ਹੋ: UAE ਨੇ ਭਾਰਤੀ ਉਡਾਣਾਂ ’ਤੇ ਲੱਗੀ ਪਾਬੰਦੀ ਹਟਾਈ, ਭਲਕੇ ਤੋਂ ਇਨ੍ਹਾਂ ਲੋਕਾਂ ਨੂੰ ਮਿਲੇਗੀ ਯਾਤਰਾ ਦੀ ਇਜਾਜ਼ਤ


author

cherry

Content Editor

Related News