ਸੁਰੱਖਿਅਤ ਮਿਲੀ ਮੈਨੀਟੋਬਾ ਤੋਂ ਅਗਵਾ ਕੀਤੀ ਗਈ ਬੱਚੀ, ਇਕ ਵਿਅਕਤੀ ''ਤੇ ਲੱਗੇ ਗੰਭੀਰ ਦੋਸ਼

05/22/2017 1:16:55 PM

ਓਨਟਾਰੀਓ— ਮੈਨੀਟੋਬਾ ਦੇ ਨੇੜਿਓਂ ਰੇਨੀ ਨਦੀ ਕੋਲੋਂ ਅਗਵਾ ਕੀਤੀ ਗਈ 2 ਸਾਲਾ ਬੱਚੀ ਇਵਾ ਕਾਮੀਨਸਕੀ ਪੁਲਸ ਨੂੰ ਸੁਰੱਖਿਅਤ ਮਿਲ ਗਈ ਹੈ। ਇਸ ਦੇ ਬਾਅਦ ਤੋਂ ਬੱਚੀ ਦੀ ਭਾਲ ਲਈ ਜਾਰੀ ਕੀਤਾ ਗਿਆ ਐਂਬਰ ਐਲਰਟ ਰੱਦ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਬੱਚੀ ਸੁਰੱਖਿਅਤ ਹੈ। ਪੁਲਸ ਨੇ ਇਸ ਮਾਮਲੇ ਵਿਚ 38 ਸਾਲਾ ਵਿਅਕਤੀ ਬਰਾਡ ਫਰਾਨਾਂਡ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਘਰੇਲੂ ਝਗੜੇ ਤੋਂ ਬਾਅਦ ਇਹ ਵਿਅਕਤੀ ਬੱਚੀ ਨੂੰ ਲੈ ਕੇ ਭੱਜ ਗਿਆ ਸੀ। ਇਸ ਵਿਅਕਤੀ ''ਤੇ ਹਮਲਾ ਕਰਨ, ਬਿਨਾਂ ਜਾਣਕਾਰੀ ਤੋਂ ਵਾਹਨ ਚੁੱਕਣ, ਗੜਬੜੀ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਦੇ ਨਾਲ ਹੀ ਇਸ ਵਿਅਕਤੀ ''ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵੀ ਲਗਾਏ ਗਏ ਹਨ। 

Kulvinder Mahi

News Editor

Related News