ਸਾਨਫਰਾਂਸਸਕੋ ਵਿਖੇ ਮੰਗਲ ਹਠੂਰ ਦੀ ਹੋਈ ਯਾਦਗਾਰੀ ਮਹਿਫ਼ਲ

Friday, Aug 30, 2024 - 11:49 AM (IST)

ਸਾਨਫਰਾਂਸਸਕੋ ਵਿਖੇ ਮੰਗਲ ਹਠੂਰ ਦੀ ਹੋਈ ਯਾਦਗਾਰੀ ਮਹਿਫ਼ਲ

ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੇਫੋਰਨੀਆਂ ਦੇ ਸੋਹਣੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਲੰਘੇ ਦਿਨੀ ਗੋਲਡਨ ਗੇਟ ਪੀਜੇ 'ਤੇ ਮੰਗਲ ਹਠੂਰ ਦੀ ਮਹਿਫ਼ਲ ਬਹੁਤ ਯਾਦਗਾਰੀ ਹੋ ਨਿਬੜੀ। ਰਾਤ ਦੇਰ ਤੱਕ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਗੋਲਡਨ ਗੇਟ ਪੀਜੇ 'ਤੇ ਚੱਲੀ ਅਤੇ ਮੰਗਲ ਦੀ ਨਵੀਂ ਕਿਤਾਬ "ਟਿਕਾਣਾ ਕੋਈ ਨਾ" ਵੀ ਰੂਬਰੂ ਕੀਤੀ ਗਈ।ਅਸ਼ੋਕ ਕੁਮਾਰ ਜੀ ,ਸੁਖਦੇਵ ਸਿੰਘ ਗਰੇਵਾਲ ਅਤੇ ਮੁਕੰਦ ਲੂੰਬਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਖ਼ਿਰ ਕਿਉਂ ਹਰ ਵਾਰ ਫਿਲਮਾਂ 'ਚ ਸਿੱਖ ਸਮਾਜ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ : ਪ੍ਰਵਾਸੀ ਸਿੱਖ

ਪ੍ਰੋਗਰਾਮ ਵਿੱਚ ਸਾਨਫਰਾਂਸਿਸਕੋ ਦੀਆਂ ਉੱਘੀਆਂ ਹਸਤੀਆਂ ਨੇ ਭਾਗ ਲਿਆ। ਤਸਵੀਰਾਂ ਵਿੱਚ ਬਾਈ ਸੁਖਦੇਵ ਸਿੰਘ ਗਰੇਵਾਲ, ਅਸ਼ੋਕ ਕੁਮਾਰ ਜੀ (ਮੈਰੀਲੈਂਡ ਮਾਰਕੀਟ),ਅਮਰਜੀਤ ਸਿੰਘ ਬੰਟੀ,ਸੁਰਜੀਤ ਸਿੰਘ ਭੱਠਲ,ਤਜਿੰਦਰ ਸਿੰਘ ਭੱਠਲ,ਸੁਰਿੰਦਰਪਾਲ ਸਿੰਘ ਗਰੇਵਾਲ ,ਸੁਖਜਿੰਦਰ ਸਿੰਘ ਗਰੇਵਾਲ,ਹਿੰਮਤ ਸਿੰਘ ਵਾਲਾ,ਜੱਸਪਰੀਤ ਸਿੰਘ ਦਿਉਲ,ਮਹਿੰਦਰ ਸਿੰਘ ,ਕੁਲਦੀਪ ਸਿੰਘ,ਮਕੰਦ ਲੂੰਬਾ,ਵਿਜੇ ਵਿੱਜ,ਰਾਧਾ ਸਿੰਘ, ਹੈਰੀ ਗਰੇਵਾਲ,ਹਰਦਿਲਦੀਪ ਸਿੰਘ,ਸਰਬੀ ਸਿੰਘ ਗਰੇਵਾਲ ,ਰਵੀ ਜੀ,ਰੂਬਨ ਗਰੇਵਾਲ ਅਤੇ ਹੋਰ ਪਤਵੰਤੇ ਪਰਿਵਾਰ ਹਾਜ਼ਰ ਸਨ। ਮੰਗਲ ਹਠੂਰ ਵੱਲੋਂ ਆਏ ਹੋਏ ਸਾਰੇ ਪਰਿਵਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News