ਟਰੰਪ ਦੇ ਕਤਲ ਦੀ ਇਕ ਹੋਰ ਕੋਸ਼ਿਸ਼! ਰੈਲੀ ਵਾਲੀ ਥਾਂ ਨੇੜਿਓਂ ਹਥਿਆਰ ਤੇ ਬਾਰੂਦ ਸਣੇ ਵਿਅਕਤੀ ਗ੍ਰਿਫ਼ਤਾਰ

Monday, Oct 14, 2024 - 10:49 AM (IST)

ਲਾਸ ਏਂਜਲਸ (ਏਜੰਸੀ)- ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਸ਼ਨੀਵਾਰ ਰਾਤ ਨੂੰ ਡੋਨਾਲਡ ਟਰੰਪ ਦੀ ਰੈਲੀ ਵਾਲੀ ਥਾਂ ਦੇ ਨੇੜੇ ਇਕ ਚੈਕਪੁਆਇੰਟ 'ਤੇ ਨੇਵਾਡਾ ਨਿਵਾਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਗੱਡੀ ਵਿਚੋਂ ਹਥਿਆਰ, ਗੋਲਾ ਬਾਰੂਦ ਅਤੇ ਕਈ ਜਾਅਲੀ ਪਾਸਪੋਰਟ ਬਰਾਮਦ ਕੀਤੇ ਗਏ। ਸ਼ੱਕ ਹੈ ਕਿ ਟਰੰਪ ਦੇ ਕਤਲ ਦੀ ਇਹ ਤੀਜੀ ਕੋਸ਼ਿਸ਼ ਹੋ ਸਕਦੀ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਉਸ ਵਿਅਕਤੀ ਨੂੰ ਉਸੇ ਦਿਨ 5,000 ਅਮਰੀਕੀ ਡਾਲਰ ਦੀ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਨਹੀਂ ਹੋਈ ਕੋਈ ਠੋਸ ਗੱਲਬਾਤ; ਭਾਰਤ ਨੇ ਟਰੂਡੋ ਦੀਆਂ ਟਿੱਪਣੀਆਂ ਨੂੰ ਕੀਤਾ ਖਾਰਿਜ, ਸਬੰਧਾਂ 'ਚ ਤਣਾਅ ਜਾਰੀ

ਰਿਵਰਸਾਈਡ ਕਾਉਂਟੀ ਸ਼ੈਰਿਫ ਚੈਡ ਬਿਆਂਕੋ ਨੇ ਐਤਵਾਰ ਦੁਪਹਿਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸਾਲਾ ਲਾਸ ਵੇਗਾਸ ਨਿਵਾਸੀ 49 ਸਾਲਾ ਸ਼ੱਕੀ ਵੇਮ ਮਿਲਰ ਇਕ ਅਣਰਜਿਸਟਰਡ SUV ਚਲਾ ਰਿਹਾ ਸੀ, ਜਿਸ 'ਤੇ ਅਵੈਧ ਲਾਇਸੈਂਸ ਪਲੇਟ ਲੱਗੀ ਹੋਈ ਸੀ। ਉਸ ਨੂੰ ਲਾਸ ਏਂਜਲਸ ਦੇ ਪੂਰਬ ਵਿਚ ਕੋਚੇਲਾ ਵਿਚ ਰੈਲੀ ਲਈ ਤਾਇਨਾਤ ਅਧਿਕਾਰੀਆਂ ਨੇ ਰੋਕਿਆ ਸੀ। ਬਿਆਂਕੋ ਨੇ ਕਿਹਾ ਕਿ ਵਾਹਨ ਦੇ ਡਰਾਈਵਰ ਨੇ ਪੱਤਰਕਾਰ ਹੋਣ ਦਾ ਦਾਅਵਾ ਕੀਤਾ, ਪਰ ਇਹ ਸਪਸ਼ਟ ਨਹੀਂ ਹੋ ਸਕਿਆ, ਕਿਉਂਕਿ ਉਸ ਕੋਲ ਕੋਈ ਪ੍ਰਮਾਣਿਕ ​​​​ਪ੍ਰਮਾਣ ਪੱਤਰ ਨਹੀਂ ਸਨ। ਬਿਆਂਕੋ ਨੇ ਦੱਸਿਆ ਕਿ ਮਿਲਰ ਸਾਬਕਾ ਰਾਸ਼ਟਰਪਤੀ ਟਰੰਪ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਸ਼ਾਇਦ ਇਕ ਹੋਰ ਕਤਲ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਪੰਨੂ ਦੀ ਕੈਨੇਡਾ ਅਤੇ ਅਮਰੀਕਾ ’ਚ ਨਹੀਂ ਗਲ ਰਹੀ ਦਾਲ, ਹੁਣ ਡ੍ਰੈਗਨ ਦਾ ਕਰਨ ਲੱਗਾ ਗੁਣਗਾਨ

ਪੁਲਸ ਨੇ ਦੇਖਿਆ ਕਿ ਵਾਹਨ ਦੇ ਅੰਦਰ ਸਮਾਨ ਖਿਲਰਿਆ ਪਿਆ ਸੀ ਅਤੇ ਤਲਾਸ਼ੀ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਵੱਖ-ਵੱਖ ਨਾਵਾਂ ਵਾਲੇ ਕਈ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਬਰਾਮਦ ਹੋਏ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਿਲਰ ਨੂੰ ਹਥਿਆਰ ਰੱਖਣ ਦੇ ਸ਼ੱਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਬਿਆਨ ਮੁਤਾਬਕ, "ਇਸ ਘਟਨਾ ਦਾ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਜਾਂ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੁਰੱਖਿਆ 'ਤੇ ਕੋਈ ਅਸਰ ਨਹੀਂ ਪਿਆ।" ਸ਼ੈਰਿਫ ਨੇ ਐਤਵਾਰ ਨੂੰ ਕਿਹਾ ਕਿ ਮਿਲਰ ਦੀ ਗ੍ਰਿਫ਼ਤਾਰੀ ਤੱਕ ਸਾਬਕਾ ਰਾਸ਼ਟਰਪਤੀ ਟਰੰਪ ਰੈਲੀ ਵਾਲੀ ਥਾਂ 'ਤੇ ਨਹੀਂ ਪਹੁੰਚੇ ਸਨ। ਆਨਲਾਈਨ ਰਿਕਾਰਡ ਦੇ ਅਨੁਸਾਰ, ਮਿਲਰ ਨੂੰ 2 ਜਨਵਰੀ, 2025 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। 

ਇਹ ਵੀ ਪੜ੍ਹੋ: ਸਾਵਧਾਨ! ਹਰ 5 ਵਿੱਚੋਂ 1 ਕੁੜੀ ਹੋ ਰਹੀ ਸੋਸ਼ਣ ਦਾ ਸ਼ਿਕਾਰ, ਹੈਰਾਨ ਕਰ ਦੇਣਗੇ ਅੰਕੜੇ

ਟਰੰਪ 'ਤੇ ਹੋ ਚੁੱਕੇ ਹਨ ਕਈ ਹਮਲੇ 

13 ਜੁਲਾਈ ਨੂੰ ਪੈਨਸਿਲਵੇਨੀਆ 'ਚ ਇਕ ਰੈਲੀ ਦੌਰਾਨ ਟਰੰਪ 'ਤੇ ਜਾਨਲੇਵਾ ਹਮਲਾ ਹੋਇਆ ਸੀ। ਉਸ ਸਮੇਂ ਟਰੰਪ 'ਤੇ ਗੋਲੀ ਚਲਾਈ ਗਈ, ਜੋ ਉਨ੍ਹਾਂ ਦੇ ਕੰਨ ਨੂੰ ਛੂਹ ਕੇ ਲੰਘ ਗਈ ਸੀ। ਇਸ ਹਮਲੇ 'ਚ ਉਹ ਜ਼ਖ਼ਮੀ ਹੋ ਗਏ। ਟਰੰਪ 'ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ 20 ਸਾਲਾ ਥਾਮਸ ਕਰੂਕਸ ਵਜੋਂ ਹੋਈ ਸੀ, ਜਿਸ ਨੂੰ ਸੀਕਰੇਟ ਸਰਵਿਸ ਦੇ ਸਨਾਈਪਰ ਨੇ ਗੋਲੀ ਮਾਰ ਦਿੱਤੀ ਸੀ।

ਇਹ ਵੀ ਪੜ੍ਹੋ: ਸਰੀ 'ਚ ਭਾਬੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਹੋਈ 10 ਸਾਲ ਕੈਦ, ਹੋਵੇਗਾ ਡਿਪੋਰਟ

ਗੋਲਫ ਖੇਡਦੇ ਸਮੇਂ ਵੀ ਹੋਇਆ ਸੀ ਹਮਲਾ 

ਟਰੰਪ ਨੂੰ 16 ਸਤੰਬਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਟਰੰਪ 'ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਫਲੋਰੀਡਾ ਦੇ ਗੋਲਫ ਕੋਰਸ ਖੇਤਰ 'ਚ ਗੋਲਫ ਖੇਡ ਰਹੇ ਸਨ। ਇਸ ਮਾਮਲੇ ਵਿੱਚ ਪੁਲਸ ਨੇ ਰਿਆਨ ਵੇਸਲੇ ਰੂਥ ਨਾਮਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਵਰਤਮਾਨ ਵਿੱਚ ਹਵਾਈ ਵਿੱਚ ਰਹਿੰਦਾ ਹੈ ਅਤੇ ਉਸਦੇ ਖਿਲਾਫ ਇੱਕ ਦਰਜਨ ਤੋਂ ਵੱਧ ਕੇਸ ਦਰਜ ਹਨ। ਉਹ ਮੂਲ ਤੌਰ 'ਤੇ ਉੱਤਰੀ ਕੈਰੋਲੀਨਾ ਦਾ ਰਹਿਣ ਵਾਲਾ ਹੈ, ਜਿੱਥੇ ਉਸ ਨੂੰ ਨਸ਼ੀਲੇ ਪਦਾਰਥ ਰੱਖਣ, ਬਿਨਾਂ ਲਾਇਸੈਂਸ ਤੋਂ ਡਰਾਈਵਿੰਗ ਕਰਨ ਅਤੇ ਹੋਰ ਦੋਸ਼ਾਂ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਮਾਰਟਿਨ ਕਾਉਂਟੀ ਦੇ ਟ੍ਰੈਫਿਕ ਸਿਗਨਲ 'ਤੇ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਖ਼ੁਦ ਨੂੰ ਗਰਭਵਤੀ ਸਮਝ ਰਹੀ ਸੀ ਔਰਤ, ਹਸਪਤਾਲ ਗਈ ਤਾਂ ਸੱਚਾਈ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News