ਟੋਕੀਓ 'ਚ ਟਰੇਨ 'ਚ ਇਕ ਵਿਅਕਤੀ ਨੇ ਘਟੋ-ਘੱਟ 10 ਲੋਕਾਂ ਨੂੰ ਮਾਰਿਆ ਚਾਕੂ, ਲਾਈ ਅੱਗ

Sunday, Oct 31, 2021 - 07:53 PM (IST)

ਟੋਕੀਓ-ਟੋਕੀਓ 'ਚ ਐਤਵਾਰ ਨੂੰ ਯਾਤਰੀ ਟਰੇਨ ਦੇ ਇਕ ਡਿੱਬੇ 'ਚ ਇਕ ਵਿਅਕਤੀ ਨੇ ਸੱਤ ਲੋਕਾਂ ਨੂੰ ਚਾਕੂ ਮਾਰ ਦਿੱਤਾ ਅਤੇ ਫਿਰ ਅੱਗ ਲੱਗਾ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਐੱਨ.ਐੱਚ.ਕੇ. ਟੈਲੀਵਿਜ਼ਨ ਨੇ ਦੱਸਿਆ ਕਿ ਘਟਨਾ 'ਚ ਘਟੋ-ਘੱਟ 10 ਲੋਕ ਜ਼ਖਮੀ ਹੋ ਗਏ ਜਿਨ੍ਹਾਂ 'ਚ ਇਕ ਦੀ ਹਾਲਤ ਨਾਜ਼ੁਕ ਹੈ। ਐੱਨ.ਐੱਚ.ਕੇ. ਨੇ ਦੱਸਿਆ ਕਿ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ, ਉਸ ਦੇ ਬਾਰੇ 'ਚ ਅਜੇ ਇਹ ਪਤਾ ਚੱਲ ਪਾਇਆ ਹੈ ਕਿ ਉਸ ਦੀ ਉਮਰ 20 ਸਾਲ ਦੇ ਨੇੜੇ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਸੂਡਾਨ 'ਚ ਸੁਰੱਖਿਆ ਬਲਾਂ ਨੇ ਦੋ ਪ੍ਰਦਰਸ਼ਨਕਾਰੀਆਂ ਦਾ ਗੋਲੀ ਮਾਰ ਕੇ ਕੀਤਾ ਕਤਲ : ਡਾਕਟਰਾਂ ਦੀ ਕਮੇਟੀ

ਟੋਕੀਓ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਕੋਕੁਰੁਓ ਸਟੇਸ਼ਨ ਨੇੜੇ ਕੇਈਯੋ ਟਰੇਨ ਦੇ ਅੰਦਰ ਹੋਈ, ਹਲਮਾਵਾਰ ਦੀ ਮੰਸ਼ਾ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ। ਟੈਲੀਵਿਜ਼ਨ ਫੁਟੇਜ 'ਚ ਕਈ ਫਾਇਰਫਾਈਟਰਜ਼, ਪੁਲਸ ਅਧਿਕਾਰੀ ਅਤੇ ਪੈਰਾਮੈਡੀਕਲ ਕਰਮਚਾਰੀ ਯਾਤਰੀਆਂ ਨੂੰ ਬਚਾਉਂਦੇ ਹੋਏ ਦਿਖ ਰਹੇ ਹਨ, ਕਈ ਯਾਤਰੀ ਟਰੇਨ ਦੀਆਂ ਖਿੜਕੀਆਂ 'ਚੋਂ ਭੱਜਦੇ ਦਿਖ ਰਹੇ ਹਨ।

ਇਹ ਵੀ ਪੜ੍ਹੋ : ਮਿਆਂਮਾਰ 'ਚ ਫੌਜ ਦੀ ਗੋਲੀਬਾਰੀ ਕਾਰਨ 160 ਘਰਾਂ ਨੂੰ ਲੱਗੀ ਅੱਗ

ਟੋਕੀਓ 'ਚ ਟਰੇਨ ਦੇ ਅੰਦਰ ਚਾਕੂ ਨਾਲ ਹਮਲੇ ਦੀ ਦੂਜੇ ਮਹੀਨੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਅਗਸਤ 'ਚ ਟੋਕੀਓ ਓਲੰਪਿਕ ਦੇ ਸਮਾਪਤੀ ਸਮਾਰੋਹ ਤੋਂ ਇਕ ਦਿਨ ਪਹਿਲਾਂ 36 ਸਾਲ ਵਿਅਕਤੀ ਨੇ ਟੋਕੀਓ 'ਚ ਇਕ ਯਾਤਰੀ ਟਰੇਨ 'ਚ 10 ਲੋਕਾਂ ਨੂੰ ਚਾਕੂ ਮਾਰ ਦਿੱਤਾ ਸੀ। ਸ਼ੱਕੀ ਨੂੰ ਬਾਅਦ 'ਚ ਪੁਲਸ ਨੇ ਦੱਸਿਆ ਕਿ ਉਹ ਖੁਸ਼ ਦਿਖ ਰਹੀ ਇਕ ਮਹਿਲਾ 'ਤੇ ਹਮਲਾ ਕਰਨਾ ਚਾਹੁੰਦਾ ਸੀ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਸੰਵੇਦਨਸ਼ੀਲ ਸਮੂਹਾਂ ਲਈ ਦੂਜੀ ਤੇ ਬੂਸਟਰ ਖੁਰਾਕਾਂ ਵਿਚਕਾਰਲੀ ਮਿਆਦ ਨੂੰ ਕੀਤਾ ਘੱਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News