ਸ਼ਖ਼ਸ ਦੀ ਚਮਕੀ ਕਿਸਮਤ, ਜਿੱਤਿਆ 523 ਕਰੋੜ ਰੁਪਏ ਦਾ ਜੈਕਪਾਟ
Tuesday, Jun 28, 2022 - 06:11 PM (IST)
ਲੰਡਨ (ਬਿਊਰੋ): ਬ੍ਰਿਟੇਨ ਦੇ ਇਕ ਖੁਸ਼ਕਿਸਮਤ ਸ਼ਖ਼ਸ ਨੇ 523 ਕਰੋੜ ਰੁਪਏ ਤੋਂ ਜ਼ਿਆਦਾ ਦੀ ਇਨਾਮੀ ਰਾਸ਼ੀ ਲਾਟਰੀ ਵਿਚ ਜਿੱਤੀ ਹੈ। ਜੇਤੂ ਸ਼ਖ਼ਸ ਦੇ ਲਾਟਰੀ ਦੇ ਸਾਰੇ 7 ਨੰਬਰ ਮੇਲ ਖਾ ਗਏ। Euromillions ਵੱਲੋਂ ਕਿਹਾ ਗਿਆ ਹੈ ਕਿ ਜੇਤੂ ਦਾ ਪਤਾ ਚੱਲ ਗਿਆ ਹੈ ਪਰ ਹਾਲੇ ਉਸ ਨੇ ਫ਼ੈਸਲਾ ਲੈਣਾ ਹੈ ਕਿ ਉਹ ਆਪਣਾ ਨਾਮ ਜਨਤਕ ਕਰਨਾ ਚਾਹੁੰਦਾ ਹੈ ਜਾਂ ਨਹੀਂ। ਬ੍ਰਿਟੇਨ ਵਿਚ ਲਾਟਰੀ ਜਿੱਤਣ ਵਾਲੇ ਕਈ ਲੋਕਾਂ ਨੇ ਆਪਣੇ ਨਾਮ ਜਨਤਕ ਨਹੀਂ ਕੀਤੇ ਹਨ।
ਲਾਟਰੀ ਆਯੋਜਕਾਂ ਦਾ ਕਹਿਣਾ ਹੈ ਕਿ ਜੇਤੂ ਨੂੰ ਇਕ ਤਸਦੀਕ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਉਸ ਨੂੰ ਇਹ ਰਕਮ ਕੈਮਲੋਟ ਦੇ ਜੇਤੂਆਂ ਦੇ ਸਲਾਹਕਾਰ ਨਾਲ ਮੁਲਾਕਾਤ ਤੋਂ ਬਾਅਦ ਦਿੱਤੀ ਜਾ ਸਕਦੀ ਹੈ। ਸੀਨੀਅਰ ਜੇਤੂ ਐਡਵਾਈਜ਼ਰ ਐਂਡੀ ਕਾਰਟਰ ਨੇ ਦੱਸਿਆ ਕਿ ਇਹ ਸਾਲ ਨੈਸ਼ਨਲ ਲਾਟਰੀ ਖੇਡਣ ਵਾਲਿਆਂ ਲਈ ਖਾਸ ਰਿਹਾ ਹੈ। ਸਾਨੂੰ ਖੁਸ਼ੀ ਹੋ ਰਹੀ ਹੈ ਕਿ 5 ਅਰਬ 23 ਕਰੋੜ ਰੁਪਏ ਤੋਂ ਜ਼ਿਆਦਾ ਦਾ ਜੈਕਪਾਟ ਜਿੱਤਿਆ ਗਿਆ ਹੈ। ਹੁਣ ਸਾਡਾ ਫੋਕਸ ਹੈ ਕਿ ਜਿਹੜਾ ਵੀ ਟਿਕਟ ਹੋਲਡਰ ਹੈ ਉਸਨੂੰ ਜਲਦੀ ਹੀ ਰਾਸ਼ੀ ਦਿੱਤੀ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ -ਅੰਕੜਿਆਂ 'ਚ ਖੁਲਾਸਾ, ਆਸਟ੍ਰੇਲੀਆ ਦੀ ਆਬਾਦੀ 50 ਸਾਲਾਂ 'ਚ ਹੋਈ ਦੁੱਗਣੀ
ਹਾਲ ਹੀ ਦਿਨਾਂ ਵਿਚ ਬ੍ਰਿਟੇਨ ਵਿਚ ਕਿਸੇ ਲਾਟਰੀ ਖਿਡਾਰੀ ਦੁਆਰਾ ਜਿੱਤੀ ਗਈ ਇਹ ਸਭ ਤੋਂ ਵੱਡੀ ਰਾਸ਼ੀਆਂ ਵਿਚੋਂ ਇਕ ਹੈ। ਇਸ ਤੋਂ ਪਹਿਲਾਂ 4 ਫਰਵਰੀ ਨੂੰ 10 ਅਰਬ ਰੁਪਏ ਤੋਂ ਵੱਧ ਇਨਾਮੀ ਰਾਸ਼ੀ ਇਕ ਸ਼ਖ਼ਸ ਨੇ ਜਿੱਤੀ ਸੀ ਪਰ ਇਸ ਸ਼ਖ਼ਸ ਨੇ ਆਪਣਾ ਨਾਮ ਗੁਪਤ ਰੱਖਿਆ ਸੀ। ਉੱਥੇ ਸਭ ਤੋਂ ਵੱਡੀ ਨੈਸ਼ਨਲ ਲਾਟਰੀ ਕਰੀਬ 6 ਹਫ਼ਤੇ ਪਹਿਲਾਂ ਬ੍ਰਿਟੇਨ ਦੇ ਚੇਲਟਹਮ ਦੇ ਰਹਿਣ ਵਾਲੇ ਜੋਏ ਅਤੇ ਜੇਸ ਥਵਾਈਟ ਨੇ ਜਿੱਤੀ ਸੀ। ਉਹਨਾਂ ਨੇ ਉਦੋਂ 17 ਅਰਬ ਰੁਪਏ ਦਾ ਜੈਕਪਾਟ ਜਿੱਤਿਆ ਸੀ।