ਕੈਨੇਡਾ : ਸਕਾਰਬੋਰੋਹ ''ਚ ਹੋਈ ਗੋਲੀਬਾਰੀ, ਇਕ ਵਿਅਕਤੀ ਗੰਭੀਰ ਜ਼ਖ਼ਮੀ

Wednesday, Sep 30, 2020 - 11:22 AM (IST)

ਕੈਨੇਡਾ : ਸਕਾਰਬੋਰੋਹ ''ਚ ਹੋਈ ਗੋਲੀਬਾਰੀ, ਇਕ ਵਿਅਕਤੀ ਗੰਭੀਰ ਜ਼ਖ਼ਮੀ

ਸਕਾਰਬੋਰੋਹ- ਟੋਰਾਂਟੋ ਪੁਲਸ ਮੁਤਾਬਕ ਮੰਗਲਵਾਰ ਰਾਤ ਨੂੰ ਸਕਾਰਬੋਰੋਹ 'ਚ ਗੋਲੀਬਾਰੀ ਹੋਈ, ਜਿਸ ਵਿਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। 

ਪੁਲਸ ਮੁਤਾਬਕ ਰਾਤ 8.30 ਵਜੇ ਮਿਡਲੈਂਡ ਐਵੇਨਿਊ ਅਤੇ ਐਲਸਮੇਰੇ ਰੋਡ 'ਤੇ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਸੜਕ 'ਤੇ ਖੂਨ ਦੇ ਨਿਸ਼ਾਨ ਪਏ ਸਨ। 

ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਪਰ ਉਸ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਡਾਕਟਰਾਂ ਮੁਤਾਬਕ ਵਿਅਕਤੀ ਦੇ ਜ਼ਖਮ ਡੂੰਘੇ ਹਨ, ਪਰ ਉਸ ਦੀ ਹਾਲਤ ਖਤਰੇ ਵਿਚੋਂ ਬਾਹਰ ਹੈ।

ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੋਅ ਟਰੱਕ ਨੂੰ ਇੱਥੋਂ ਲੰਘਦੇ ਦੇਖੇ ਸਨ, ਜੋ ਸ਼ਾਇਦ ਇਸ ਗੋਲੀਬਾਰੀ ਕਰਨ ਵਾਲੇ ਨਾਲ ਸਬੰਧਤ ਹੋ ਸਕਦੇ ਹਨ। ਗੋਲੀਆਂ ਦੀਆਂ ਆਵਾਜ਼ਾਂ ਆਉਣ ਮਗਰੋਂ ਹਮਲਾਵਰ ਟਰੱਕ ਵਿਚ ਭੱਜ ਗਿਆ। ਹੋ ਸਕਦਾ ਹੈ ਕਿ ਉਸ ਨਾਲ ਉਸ ਦੇ ਹੋਰ ਸਾਥੀ ਵੀ ਹੋਣ। 


author

Lalita Mam

Content Editor

Related News