ਪਿਤਾ ਕਰਦਾ ਰਿਹਾ 15 ਸਾਲਾਂ ਤਕ ਰੇਪ, ਬਣਾਇਆ 2 ਬੱਚਿਆਂ ਦੀ ਮਾਂ
Tuesday, Mar 06, 2018 - 11:30 PM (IST)

ਵਾਸ਼ਿੰਗਟਨ— ਅਮਰੀਕਾ ਤੋਂ ਇਕ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਦੋਸ਼ੀ ਪਿਤਾ ਨੇ ਆਪਣੀ ਧੀ ਨਾਲ 15 ਸਾਲ ਤਕ ਬਲਾਤਕਾਰ ਕੀਤਾ ਤੇ ਉਸ ਨੂੰ 2 ਬੱਚਿਆਂ ਦੀ ਮਾਂ ਬਣਾ ਦਿੱਤਾ। ਪੁਲਸ ਨੇ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਤੇ ਜਾਂਚ ਕੀਤੀ ਜਿਸ 'ਚ ਸਾਹਮਣੇ ਆਇਆ ਕਿ ਦੋਸ਼ੀ ਨੇ ਹੁਣ ਤਕ 23 ਵਾਰ ਬਲਾਤਕਾਰ ਕੀਤਾ ਤੇ 18 ਵਾਰ ਯੌਨ ਹਿੰਸਾ ਕੀਤੀ।
ਪੁਲਸ ਨੇ ਦੱਸਿਆ ਕਿ ਦੋਸ਼ੀ ਅਮਰੀਕਾ ਦੇ ਸਿਸਿਨਾਤੀ ਇਲਾਕੇ ਦਾ ਰਹਿਣ ਵਾਲਾ ਹੈ ਤੇ ਪਿਛਲੇ 15 ਸਾਲ ਤੋਂ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਹੁਣ ਤਕ ਉਸ ਨੇ ਆਪਣੀ ਧੀ ਤੋਂ 2 ਬੱਚੇ ਵੀ ਪੈਦਾ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਨੇ ਪਹਿਲੀ ਵਾਰ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਉਦੋਂ ਉਹ 10 ਸਾਲ ਦੀ ਸੀ।
ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਸਿਰਫ ਪਿਤਾ ਹੀ ਦੋਸ਼ੀ ਨਹੀਂ ਹੈ ਸਗੋਂ 2 ਵਾਰ ਉਸ ਦੀ ਮਾਂ ਵੀ ਇਸ ਕੁਕਰਮ 'ਚ ਸ਼ਾਮਲ ਸੀ। ਪੀੜਤ ਦੇ ਦੋ ਬੱਚੇ ਹਨ ਜਿਨ੍ਹਾਂ ਦੀ ਉਮਰ 7 ਤੇ 2 ਸਾਲ ਹੈ। ਮਾਮਲਾ ਅਦਾਲਤ 'ਚ ਪਹੁੰਚ ਗਿਆ ਹੈ ਜਿਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਇਨ੍ਹਾਂ ਦੋਸ਼ੀ ਮਾਤਾ-ਪਿਤਾ ਨੂੰ ਅਦਾਲਤ ਤੋਂ ਸਖਤ ਸਜ਼ਾ ਮਿਲ ਸਕਦੀ ਹੈ।