ਆਸਟ੍ਰੇਲੀਆ 'ਚ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ 'ਚ ਪੰਜਾਬ ਦੇ ਨੌਜਵਾਨ ਦੀ ਮੌਤ

Friday, Aug 16, 2024 - 07:25 PM (IST)

ਆਸਟ੍ਰੇਲੀਆ 'ਚ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ 'ਚ ਪੰਜਾਬ ਦੇ ਨੌਜਵਾਨ ਦੀ ਮੌਤ

ਗੜ੍ਹਸ਼ੰਕਰ (ਭਾਰਦਵਾਜ) : ਆਸਟ੍ਰੇਲੀਆ ਵਿਚ ਪੰਜਾਬ ਦੇ ਨੌਜਵਾਨ ਦੀ ਸੜਕੀ ਹਾਦਸੇ ਵਿਚ ਮੌਤ ਹੋਣ ਦੀ ਖਬਰ ਮਿਲੀ ਹੈ। ਪ੍ਰਦੀਪ ਕਟਾਰੀਆ (25) ਪੁੱਤਰ ਜੋਗਿੰਦਰ ਪਾਲ ਕਟਾਰੀਆ ਵਾਸੀ ਪਿੰਡ ਪਿੱਪਲੀਵਾਲ (ਬੀਣੇਵਾਲ) ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਮੌਤ ਹੋਈ ਹੈ। ਪ੍ਰਦੀਪ ਕਟਾਰੀਆ ਕਈ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਆਸਟ੍ਰੇਲੀਆ ਵਿੱਚ ਪੜ੍ਹਾਈ ਦੇ ਨਾਲ-ਨਾਲ ਉਸਨੇ ਟਰੱਕ ਡਰਾਈਵਰ ਵਜੋਂ ਵੀ ਕੰਮ ਕੀਤਾ। ਉਥੇ 29 ਜੁਲਾਈ ਨੂੰ ਜਦੋਂ ਪ੍ਰਦੀਪ ਕਟਾਰੀਆ ਟਰੱਕ ਚਲਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਦੂਜੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਪ੍ਰਦੀਪ ਕਟਾਰੀਆ ਦੀ ਮੌਤ ਹੋ ਗਈ। 15 ਅਗਸਤ ਨੂੰ ਸਵੇਰੇ 8 ਵਜੇ ਪ੍ਰਦੀਪ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤੇ ਕਰੀਬ 11 ਵਜੇ ਪਿੰਡ ਪਿੱਪਲੀਵਾਲ ਦੇ ਸ਼ਮਸ਼ਾਨਘਾਟ ਵਿੱਚ ਬਹੁਤ ਹੀ ਗਮਗੀਨ ਮਾਹੌਲ ਵਿੱਚ ਪ੍ਰਦੀਪ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੈਂਕੜੇ ਲੋਕ ਸ਼ਾਮਲ ਹੋਏ।


author

Baljit Singh

Content Editor

Related News