ਫਰਾਂਸ ''ਚ ਔਰਤਾਂ ''ਤੇ ''Needle'' ਨਾਲ ਹਮਲੇ, ਪੀੜਤਾਂ ਦਾ ਹੋਵੇਗਾ HIV ਟੈਸਟ
Tuesday, Jun 07, 2022 - 05:13 PM (IST)
ਪੈਰਿਸ (ਬਿਊਰੋ) ਫਰਾਂਸ 'ਚ 20 ਸਾਲਾ ਵਿਅਕਤੀ 'ਤੇ 'ਸੂਈ' ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦੱਖਣੀ ਫਰਾਂਸ ਵਿਚ ਕਈ ਨਵੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਐਤਵਾਰ ਨੂੰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੁੱਕਰਵਾਰ ਸ਼ਾਮ ਨੂੰ ਟੂਲੋਨ ਦੇ ਰਿਵੇਰਾ ਬੀਚ 'ਤੇ ਇਕ ਟੈਲੀਵਿਜ਼ਨ ਪ੍ਰੋਗਰਾਮ ਕੰਸਰਟ ਦੀ ਸ਼ੂਟਿੰਗ ਦੌਰਾਨ 20 ਲੋਕਾਂ ਦੇ ਸੂਈਆਂ ਨਾਲ ਜ਼ਖਮੀ ਹੋਣ ਦੀ ਖ਼ਬਰ ਮਿਲੀ ਸੀ। ਇੱਕ ਔਰਤ ਨੂੰ ਸੂਈ ਦੇ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਉੱਥੇ ਹਫੜਾ-ਦਫੜੀ ਮਚ ਗਈ। ਟੂਲੋਨ ਵਿੱਚ ਸਰਕਾਰੀ ਵਕੀਲਾਂ ਨੇ ਕਿਹਾ ਕਿ ਦੋ ਔਰਤਾਂ ਨੇ ਸ਼ੱਕੀ ਦੀ ਪਛਾਣ ਕੀਤੀ ਹੈ। ਵਿਅਕਤੀ 'ਤੇ ਗੰਭੀਰ ਅਤੇ ਯੋਜਨਾਬੱਧ ਹਥਿਆਰਬੰਦ ਹਿੰਸਾ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸਤਗਾਸਾ ਪੱਖ ਤਰਫੋਂ ਕਿਹਾ ਗਿਆ ਹੈ ਕਿ ਦੋਸ਼ੀ ਨੇ ਹਮਲਾ ਕਰਨ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪਰ ਬਹੁਤ ਸਾਰੇ ਗਵਾਹਾਂ ਨੇ ਬਿਆਨ ਦਿੱਤੇ ਹਨ, ਜਿਸ ਕਾਰਨ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਅਫਰੀਕਾ ਤੋਂ ਫਰਾਰ 'ਗੁਪਤਾ ਭਰਾ' ਦੁਬਈ 'ਚ ਗ੍ਰਿਫ਼ਤਾਰ, ਹੋਈ ਪੁਸ਼ਟੀ
ਔਰਤਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਸੂਈਆਂ ਦੇ ਹਮਲੇ ਦੇ ਲਗਭਗ 100 ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਨ੍ਹਾਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹ ਆਮ ਲੱਛਣ ਦਿਖਾਉਂਦੀਆਂ ਹਨ, ਜਿਵੇਂ ਕਿ ਮਤਲੀ, ਚੱਕਰ ਆਉਣੇ ਅਤੇ ਗੰਭੀਰ ਸਿਰ ਦਰਦ। ਬਾਅਦ ਵਿੱਚ ਉਨ੍ਹਾਂ ਨੂੰ ਆਪਣੀ ਚਮੜੀ 'ਤੇ ਸੂਈ ਦੇ ਚੁੱਭਣ ਦੇ ਨਿਸ਼ਾਨ ਮਿਲੇ। ਜਿੱਥੇ ਸੂਈ ਚੁਭੋਦੀ ਜਾਂਦੀ ਹੈ, ਉੱਥੇ ਚਮੜੀ ਦਾ ਰੰਗ ਵੀ ਬਦਲਦਾ ਦਿਖਾਈ ਦਿੰਦਾ ਹੈ। ਇਸ ਹਮਲੇ ਨੂੰ ਲੈ ਕੇ ਲੋਕ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦੀ ਸੂਈ ਚੁਭੋਈ ਜਾ ਰਹੀ ਹੈ।
ਛੇ ਨਵੇਂ ਮਾਮਲੇ ਆਏ ਸਾਹਮਣੇ
ਮਿਊਜ਼ਿਕ ਫੈਸਟੀਵਲ ਦੀ ਸ਼ੂਟਿੰਗ ਦੌਰਾਨ ਨਵੇਂ ਮਾਮਲੇ ਸਾਹਮਣੇ ਆਏ ਹਨ। ਪੂਰਬੀ ਫਰਾਂਸ ਦੇ ਬੇਲਫੋਰਟ ਵਿੱਚ ਇੱਕ ਤਿਉਹਾਰ ਦੌਰਾਨ 17-18 ਸਾਲ ਦੀਆਂ ਛੇ ਬਾਲਗ ਕੁੜੀਆਂ ਨੇ ਆਪਣੇ ਹੱਥਾਂ ਅਤੇ ਬਾਹਾਂ ਵਿੱਚ ਅਚਾਨਕ ਤੇਜ਼ ਦਰਦ ਦੀ ਸ਼ਿਕਾਇਤ ਕੀਤੀ। ਇਸ ਦੇ ਨਾਲ ਹੀ ਸੱਤ ਕੁੜੀਆਂ ਨੇ ਸ਼ੂਟਿੰਗ ਦੌਰਾਨ ਸੂਈ ਹਮਲੇ ਦੀ ਸ਼ਿਕਾਇਤ ਕੀਤੀ। ਇੱਥੋਂ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਆਦਾਤਰ ਪੀੜਤਾਂ ਨੂੰ ਖੂਨ ਦੀ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ। ਕੁਝ ਨੂੰ ਐੱਚ.ਆਈ.ਵੀ. ਅਤੇ ਹੈਪੇਟਾਈਟਸ ਲਈ ਰੋਕਥਾਮ ਵਾਲੀਆਂ ਦਵਾਈਆਂ ਦਿੱਤੀਆਂ ਗਈਆਂ ਹਨ।