ਪਾਕਿ ’ਚ ਭਗਵਾਨ ਬੁੱਧ ਦੀ 2000 ਸਾਲ ਪੁਰਾਣੀ ਮੂਰਤੀ ਨਾਲ ਇਕ ਵਿਅਕਤੀ ਗ੍ਰਿਫ਼ਤਾਰ

Thursday, Jan 13, 2022 - 05:36 PM (IST)

ਪਾਕਿ ’ਚ ਭਗਵਾਨ ਬੁੱਧ ਦੀ 2000 ਸਾਲ ਪੁਰਾਣੀ ਮੂਰਤੀ ਨਾਲ ਇਕ ਵਿਅਕਤੀ ਗ੍ਰਿਫ਼ਤਾਰ

ਪਾਕਿਸਤਾਨ (ਯੂ. ਐੱਨ. ਆਈ.)-ਪਾਕਿਸਤਾਨ ਦੇ ਇਕ ਵਿਅਕਤੀ ਤੋਂ ਭਗਵਾਨ ਬੁੱਧ ਦੀ 2000 ਸਾਲ ਪੁਰਾਣੀ ਮੂਰਤੀ ਜ਼ਬਤ ਕੀਤੀ ਗਈ ਹੈ। ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨੇ ਸੁਲਤਾਨਪੁਰ ਪਿੰਡ ’ਚ ਮਸਰੂਰ ਸ਼ਾਹ ਦੇ ਘਰ ’ਚੋਂ ਮੂਰਤੀ ਬਰਾਮਦ ਕਰ ਕੇ ਉਸ ਨੂੰ ਤੇ ਮੂਰਤੀ ਨੂੰ ਪੁਲਸ ਨੂੰ ਸੌਂਪ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਤਕਸ਼ਿਲਾ ਘਾਟੀ ਦੀ ਹੱਦ ਨਾਲ ਲੱਗੇ ਖਾਨਪੁਰ ’ਚ ਗੈਰ-ਕਾਨੂੰਨੀ ਖੋਦਾਈ ਦੌਰਾਨ ਉਸ ਵਿਅਕਤੀ ਨੇ ਇਕ ਫੁੱਟ ਦੀ ਮੂਰਤੀ ਚੋਰੀ ਕਰ ਲਈ ਸੀ। ਬੁੱਧ ਨੂੰ ਧਿਆਨ ਦੀ ਹਾਲਤ ’ਚ ਦਿਖਾਇਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦੀ ਉਤਪੱਤੀ 1800 ਤੋਂ 2000 ਸਾਲ ਪਹਿਲਾਂ ਹੋਈ ਸੀ। 


author

Manoj

Content Editor

Related News