ਮੋਟਰਸਾਈਕਲ 'ਤੇ ਜਾ ਰਹੇ ਪਿਓ-ਧੀ ਦੀ ਗੋਲੀਬਾਰੀ 'ਚ ਮੌਤ, ਘਟਨਾ ਸਥਾਨ ਤੋਂ ਮਿਲੇ 30 ਤੋਂ ਵੱਧ ਗੋਲੀਆਂ ਦੇ ਖੋਲ

09/25/2023 10:49:09 AM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਕਰਾਚੀ ਵਿੱਚ ਕੋਰੰਗੀ ਨੇੜੇ ਚਮੜਾ ਚੌਰੰਗੀ ਵਿੱਚ ਗੋਲੀਬਾਰੀ ਵਿੱਚ ਇੱਕ ਵਿਅਕਤੀ ਅਤੇ ਉਸ ਦੀ 2 ਸਾਲਾ ਧੀ ਦੀ ਮੌਤ ਹੋ ਗਈ। ਪਾਕਿਸਤਾਨ ਅਧਾਰਤ ਏ.ਆਰ.ਵਾਈ. ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਵੇਰਵਿਆਂ ਅਨੁਸਾਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਤਾਹਿਰ ਆਪਣੀ 2 ਸਾਲਾ ਧੀ ਅਨੁਮ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ, ਜਦੋਂ ਉਹ ਗੋਲੀਬਾਰੀ 'ਚ ਜ਼ਖ਼ਮੀ ਹੋ ਗਏ। ਬਾਅਦ ਵਿੱਚ ਦੋਵੇਂ ਪਿਓ-ਧੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਅਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਨਿੱਝਰ ਦੇ ਕਤਲ ਮਗਰੋਂ FBI ਨੇ ਅਮਰੀਕਾ 'ਚ ਸਿੱਖਾਂ ਨੂੰ ਕੀਤਾ ਸੀ ਅਲਰਟ, ਦੱਸਿਆ ਸੀ ਜਾਨ ਨੂੰ ਖ਼ਤਰਾ

ਪੁਲਸ ਅਧਿਕਾਰੀ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ ਕਿ ਇਹ ਲੁੱਟ ਦੀ ਘਟਨਾ ਸੀ ਜਾਂ ਯੋਜਨਾਬੱਧ ਕਤਲ। ARY ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਹੁਣ ਤੱਕ ਘਟਨਾ ਵਾਲੀ ਥਾਂ ਤੋਂ 30 ਤੋਂ ਵੱਧ ਗੋਲੀਆਂ ਦੇ ਖੋਲ ਮਿਲੇ ਹਨ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਖਾਸ ਤੌਰ 'ਤੇ, ਕਰਾਚੀ ਵਿੱਚ ਹਾਈ-ਪ੍ਰੋਫਾਈਲ 'ਟਾਰਗੇਟ ਕਿਲਿੰਗ' ਵਿੱਚ ਵਾਧਾ ਹੋਇਆ ਹੈ ਅਤੇ ਇਹ ਹੁਣ ਪੁਲਸ ਅਤੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀਪੀਡੀ) ਲਈ ਇੱਕ ਵੱਡੀ ਚੁਣੌਤੀ ਵਜੋਂ ਉਭਰਿਆ ਹੈ।

ਇਹ ਵੀ ਪੜ੍ਹੋ: ਨਾਈਜੀਰੀਆ 'ਚ ਬੰਦੂਕਧਾਰੀਆਂ ਨੇ 14 ਲੋਕਾਂ ਦਾ ਕਤਲ ਕਰ ਔਰਤਾਂ ਤੇ ਬੱਚਿਆਂ ਸਣੇ 60 ਹੋਰਾਂ ਨੂੰ ਕੀਤਾ ਅਗਵਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


cherry

Content Editor

Related News