ਭਾਰਤੀ-ਅਮਰੀਕੀ ਸੰਸਦ ਮੈਂਬਰ ਜੈਪਾਲ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਮੁੜ ਦਿੱਤਾ ਹੈਰਾਨੀਜਨਕ ਬਿਆਨ
Thursday, Jul 28, 2022 - 02:31 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿੱਚ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 49 ਸਾਲਾ ਵਿਅਕਤੀ ਉੱਤੇ ਅਪਰਾਧਿਕ ਰੂਪ ਨਾਲ ਪਿੱਛਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਸ ਵਿਅਕਤੀ ਨੂੰ ਜੈਪਾਲ ਦੇ ਘਰ ਦੇ ਬਾਹਰ ਪਿਸਤੌਲ ਨਾਲ ਖੜ੍ਹਾ ਹੋਣ, "ਭਾਰਤ ਵਾਪਸ ਜਾਓ" ਦਾ ਨਾਅਰਾ ਲਗਾਉਣ ਅਤੇ ਜੈਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਕਿੰਗ ਕਾਉਂਟੀ ਪ੍ਰੌਸੀਕਿਊਟਰ ਦੇ ਦਫ਼ਤਰ ਨੇ ਕਿਹਾ ਕਿ ਜੇਕਰ ਡਿਫੈਂਡਰ ਬ੍ਰੈਟ ਫੋਰਸੇਲ ਨੂੰ ਜ਼ਮਾਨਤ 'ਤੇ ਰਿਹਾ ਕੀਤਾ ਜਾਂਦਾ ਹੈ ਤਾਂ ਉਹ ਕੋਈ ਹਿੰਸਕ ਅਪਰਾਧ ਕਰ ਸਕਦਾ ਹੈ। ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ, ਫੋਰਸੇਲ 'ਤੇ ਬੁੱਧਵਾਰ ਨੂੰ ਦੋਸ਼ ਲਗਾਏ ਗਏ। ਉਸ ਨੇ ਕਥਿਤ ਤੌਰ 'ਤੇ ਜਾਂਚਕਾਰਾਂ ਨੂੰ ਦੱਸਿਆ ਕਿ ਉਹ ਰਿਹਾਈ ਤੋਂ ਬਾਅਦ ਜੈਪਾਲ ਦੇ ਘਰ ਦੁਬਾਰਾ ਜਾਵੇਗਾ।
ਇਹ ਵੀ ਪੜ੍ਹੋ: ਜੰਗ ਦਰਮਿਆਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਆਪਣੀ ਪਤਨੀ ਨਾਲ ਕਰਾਇਆ ਫੋਟੋਸ਼ੂਟ, ਹੋਏ ਟਰੋਲ
ਸਿਆਟਲ ਸਥਿਤ ਨਿਊਜ਼ ਵੈੱਬਸਾਈਟ king5.com ਨੇ ਰਿਪੋਰਟ ਦਿੱਤੀ ਕਿ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਫੋਰਸੇਲ ਸੰਸਦ ਮੈਂਬਰ ਦੇ ਘਰ ਦੇ ਬਾਹਰ ਇੱਕ .40 ਕੈਲੀਬਰ ਗਲਾਕ ਅਰਧ-ਪ੍ਰੋਪੇਲਡ ਪਿਸਤੌਲ ਲੈ ਕੇ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 9 ਜੁਲਾਈ ਨੂੰ ਜੈਪਾਲ ਅਤੇ ਉਨ੍ਹਾਂ ਦੇ ਪਤੀ ਨੇ ਪੱਛਮੀ ਸਿਆਟਲ ਵਿੱਚ ਆਪਣੇ ਘਰ ਦੇ ਬਾਹਰ ਕਿਸੇ ਨੂੰ ਚੀਕਦੇ ਹੋਏ ਸੁਣਿਆ। ਜੈਪਾਲ ਦੇ ਪਤੀ ਸਟੀਵ ਵਿਲੀਅਮਸਨ ਬਾਹਰ ਗਏ ਅਤੇ ਉਨ੍ਹਾਂ ਇੱਕ ਆਦਮੀ ਨੂੰ ਚੀਕਦੇ ਹੋਏ ਸੁਣਿਆ, ਜੋ ਕਹਿ ਰਿਹਾ ਸੀ, "ਭਾਰਤ ਵਾਪਸ ਜਾਓ"। ਜੋੜੇ ਨੇ ਦੋਸ਼ੀ ਨੂੰ ਜੈਪਾਲ ਲਈ "ਕਮਿਊਨਿਸਟ" ਸ਼ਬਦ ਕਹਿੰਦੇ ਹੋਏ ਵੀ ਸੁਣਿਆ। ਦੋਸ਼ ਆਇਦ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ਚੇਨਈ ਵਿੱਚ ਜਨਮੀ ਜੈਪਾਲ ਨੇ ਕਿਹਾ, "ਕਿੰਗ ਕਾਉਂਟੀ ਪ੍ਰੌਸੀਕਿਊਟਰ ਦੇ ਅਟਾਰਨੀ ਦਫ਼ਤਰ ਤੋਂ ਅੱਜ ਖ਼ਬਰ ਆਈ ਕਿ ਉਨ੍ਹਾਂ ਨੇ ਫੋਰਸੈਲ 'ਤੇ ਅਪਰਾਧਿਕ ਪਿੱਛਾ ਕਰਨ ਦਾ ਦੋਸ਼ ਲਗਾਇਆ ਹੈ, ਜੋ ਇਹ ਦਰਸਾਉਂਦਾ ਹੈ ਕਿ ਨਿਆਂ ਪ੍ਰਣਾਲੀ ਆਪਣਾ ਕੰਮ ਕਰ ਰਹੀ ਹੈ।"
ਇਹ ਵੀ ਪੜ੍ਹੋ: ਸਮਲਿੰਗੀ ਪੁਰਸ਼ਾਂ 'ਚ ਆ ਰਹੇ ਨੇ ਮੰਕੀਪਾਕਸ ਦੇ ਵਧੇਰੇ ਲੱਛਣ, WHO ਨੇ ਜਾਰੀ ਕੀਤੀਆਂ ਹਿਦਾਇਤਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।