ਸਰਹੱਦ ਪਾਰ: ਅਣਖ ਦੀ ਖਾਤਰ ਵਿਅਕਤੀ ਨੇ 2 ਜਨਾਨੀਆਂ ਸਣੇ 4 ਲੋਕਾਂ ਦਾ ਕੀਤਾ ਕਤਲ
Tuesday, Jan 18, 2022 - 01:38 PM (IST)
ਗੁਰਦਾਸਪੁਰ (ਜ. ਬ.) : ਪਾਕਿਸਤਾਨ ਦੇ ਜ਼ਿਲ੍ਹਾ ਲੋਅਰ ਕੋਹਿਸਤਾਨ ਦੇ ਜੀਜਲ ਇਲਾਕੇ ’ਚ ਅਣਖ ਦੀ ਖਾਤਰ ਇਕ ਵਿਅਕਤੀ ਨੇ ਸ਼ੱਕ ਦੇ ਆਧਾਰ ’ਤੇ ਆਪਣੀ ਪਤਨੀ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਰਹੱਦ ਪਾਰ ਸੂਤਰਾਂ ਅਨੁਸਾਰ ਰਹਿਮਤ ਅਲੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਅਲਕਾ ਖਾਨ ਦੇ ਉਸੇ ਕਸਬੇ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਰਫੀਕ ਨਾਲ ਨਾਜਾਇਜ਼ ਸਬੰਧ ਸਨ। ਦੋਸ਼ੀ ਨੇ ਰਫੀਕ ਨੂੰ ਉਦੋਂ ਗੋਲੀ ਮਾਰ ਕੇ ਮਾਰ ਦਿੱਤਾ, ਜਦੋਂ ਉਹ ਸਵੇਰੇ ਸਕੂਲ ਜਾ ਰਿਹਾ ਸੀ। ਘਰ ਆ ਕੇ ਉਸ ਨੇ ਆਪਣੀ ਪਤਨੀ ਅਲਕਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦਾ ਜਾਣੋ ਸਿਆਸੀ ਸਫ਼ਰ
ਇਸੇ ਤਰ੍ਹਾਂ ਡੇਰਾ ਇਸਮਾਈਲਾਂ ਦੀ ਤਹਿਸੀਲ ਡੇਰਾ ਇਸਮਾਈਲਾਂ ’ਚ ਵਿਆਹੁਤਾ ਜਨਾਨੀ ਅਤੇ ਉਸ ਦੇ ਨਾਲ ਖੜ੍ਹੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਉਸ ਦੇ ਘਰ ਗਿਆ ਅਤੇ ਉਸ ਦੀ ਪਤਨੀ ਦਾ ਵੀ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਰਾਖਾ ਅਲੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਲੜਕੇ ਰਾਖਾ ਅਲੀ ਦੇ ਜਨਾਨੀ ਸਾਜਿਦਾ ਨਾਲ ਨਾਜਾਇਜ਼ ਸਬੰਧ ਸਨ। ਸਾਜਿਦਾ ਦਾ ਪਤੀ ਦੋਵਾਂ ਨੂੰ ਰੋਕਦਾ ਰਹਿੰਦਾ ਸੀ ਪਰ ਉਨ੍ਹਾਂ ਦੇ ਪ੍ਰੇਮ ਸਬੰਧਾਂ ਕਾਰਨ ਸਾਜਿਦਾ ਦੇ ਪਤੀ ਰਕਾਬ ਅਲੀ ਨੇ ਦੋਵਾਂ ਦਾ ਕਤਲ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ