ਮਾਲਟਾ ਦੀ ਸੰਸਦ ਮੈਂਬਰ ਰੋਬਰਟਾ ਮੇਟਸੋਲਾ ਚੁਣੀ ਗਈ ਯੂਰਪੀਅਨ ਸੰਸਦ ਦੀ ਪ੍ਰਧਾਨ
Tuesday, Jan 18, 2022 - 07:00 PM (IST)
ਬ੍ਰਸੇਲਸ-ਟਾਪੂ ਦੇਸ਼ ਮਾਲਟਾ ਦੀ ਨੈਸ਼ਨਲਿਸਟ ਪਾਰਟੀ ਦੀ ਨੇਤਾ ਰੋਬਰਟਾ ਮੇਟਸੋਲਾ ਨੂੰ ਮੰਗਲਵਾਰ ਨੂੰ ਯੂਰਪੀਅਨ ਯੂਨੀਅਨ (ਈ.ਯੂ.) ਦੀ ਸੰਸਦ ਦਾ ਪ੍ਰਧਾਨ ਚੁਣਿਆ ਗਿਆ ਹੈ। ਮੇਟਸੋਲਾ ਨੇ ਪਿਛਲੇ ਹਫ਼ਤੇ ਸੋਸ਼ਲਿਸਟ ਨੇਤਾ ਡੇਵਿਡ ਸਾਸੋਲੀ ਦੇ ਦਿਹਾਂਤ ਤੋਂ ਬਾਅਦ ਢਾਈ ਸਾਲ ਦੇ ਕਾਰਜਕਾਲ ਲਈ ਅਹੁਦਾ ਸੰਭਾਲਿਆ ਸੀ। ਉਹ ਇਸ ਅਹੁਦੇ ਲਈ ਚੁਣੀ ਜਾਣ ਵਾਲੀ ਤੀਸਰੀ ਮਹਿਲਾ ਹੈ।
ਇਹ ਵੀ ਪੜ੍ਹੋ : ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ 17 ਤੋਂ 21 ਜਨਵਰੀ ਤੱਕ ਵਿਸ਼ੇਸ਼ ਹਫਤਾ ਮਨਾਉਣਗੇ
ਮੇਟਸੋਲਾ ਦਾ ਮੰਗਲਵਾਰ ਨੂੰ ਜਨਮ ਦਿਨ ਹੈ ਅਤੇ 43 ਸਾਲ ਦੀ ਉਮਰ 'ਚ ਉਹ ਯੂਰਪੀਅਨ ਯੂਨੀਅਨ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਹੈ। ਇਤਾਲਵੀ ਨੇਤਾ ਸਾਸੋਲੀ (65) ਕਈ ਮਹੀਨਿਆਂ ਤੋਂ ਬੀਮਾਰ ਸਨ ਅਤੇ ਈ.ਯੂ. ਦੀ ਸੰਸਦ ਦੇ ਸਪੀਕਰ ਦੇ ਤੌਰ 'ਤੇ ਇਕ ਹੋਰ ਕਾਰਜਕਾਲ ਤੋਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਸੀ। ਮੇਟਸੋਲਾ ਸੰਸਦ ਦੇ ਸਭ ਤੋਂ ਵੱਡੇ ਸਮੂਹ ਦੀ ਉਮੀਦਵਾਰ ਸੀ ਅਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਹੋਈ ਵੋਟਿੰਗ 'ਚ 616 ਮੌਤਾਂ 'ਚੋਂ 458 ਵੋਟਾਂ ਮਿਲੀਆਂ। ਸਾਸੋਲੀ ਦੇ 11 ਜਨਵਰੀ ਨੂੰ ਦਿਹਾਂਤ ਤੋਂ ਬਾਅਦ ਤੋਂ ਮੇਟਸੋਲਾ ਕਾਰਜਕਾਰੀ ਪ੍ਰਧਾਨ ਸੀ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਬਾਲਗਾਂ ਲਈ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਨੂੰ ਮਿਲੀ ਹਰੀ ਝੰਡੀ
ਮੇਟਸੋਲਾ ਯੂਰਪੀਅਨ ਯੂਨੀਅਨ ਦੀ ਉਸ ਸੰਸਥਾ ਦੀ ਅਗਵਾਈ ਕਰੇਗੀ ਜੋ ਪਿਛਲੇ ਕੁਝ ਸਾਲਾਂ 'ਚ ਬਹੁਤ ਸ਼ਕਤੀਸ਼ਾਲੀ ਹੋ ਗਈ ਹੈ ਅਤੇ ਡਿਜੀਟਲ ਅਰਥਵਿਵਸਥਾ, ਜਲਵਾਯੂ ਪਰਿਵਰਤਨ ਅਤੇ ਬ੍ਰੈਗਜ਼ਿਟ ਵਰਗੇ ਮੁੱਦਿਆਂ 'ਤੇ 27 ਦੇਸ਼ਾਂ ਦੇ ਸਮੂਹ ਦਾ ਰੁਖ਼ ਤੈਅ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਯੂਰਪੀਅਨ ਯੂਨੀਅਨ, ਈ.ਯੂ. ਦੇ 45 ਕਰੋੜ ਨਾਗਰਿਕਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਖੁਦ ਨੂੰ 'ਯੂਰਪੀਅਨ ਲੋਕਤੰਤਰ ਦਾ ਦਿਲ' ਕਹਿੰਦੀ ਹੈ। ਵੱਖ-ਵੱਖ ਦਲਾਂ ਦਰਮਿਆਨ ਸੇਤੂ ਦਾ ਕੰਮ ਕਰਨ ਵਾਲੀ ਮੇਟਸੋਲਾ ਨੇ ਕਿਹਾ ਕਿ ਉਹ ਸਾਸੋਲੀ ਦੀ ਕਾਰਜਸ਼ੈਲੀ ਨੂੰ ਅਪਣਾਏਗੀ। ਮੇਟਸੋਲਾ ਨੇ ਕਿਹਾ ਕਿ ਡੇਵਿਡ ਸਾਸੋਲੀ ਨੇ ਲੋਕਾਂ ਨੂੰ ਇਕੱਠੇ ਕਰਨ ਲਈ ਸਖ਼ਤ ਸੰਘਰਸ਼ ਕੀਤਾ।
ਇਹ ਵੀ ਪੜ੍ਹੋ : ਮਾਈਕ੍ਰੋਸਾਫਟ ਨੇ ਯੂਕ੍ਰੇਨ ਸਰਕਾਰ ਦੇ ਨੈੱਟਵਰਕ 'ਤੇ ਮਾਲਵੇਅਰ ਹਮਲੇ ਦਾ ਕੀਤਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।