ਮਾਲਦੀਵ ਵਿੱਚ ਮੌਜੂਦ ਸਾਰੇ 77 ਭਾਰਤੀ ਫੌਜੀ ਕਰਮਚਾਰੀਆਂ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ’ਚ ਨਵੇਂ ਰਾਸ਼ਟਰਪਤੀ
Monday, Nov 20, 2023 - 03:56 PM (IST)
ਮਾਲੇ, (ਭਾਸ਼ਾ)- ਮਾਲਦੀਵ ਵਿੱਚ 77 ਭਾਰਤੀ ਫੌਜੀ ਕਰਮਚਾਰੀ ਹਨ ਅਤੇ ਇੱਥੋਂ ਦੀ ਨਵੀਂ ਸਰਕਾਰ ਭਾਰਤ ਨਾਲ ਹੋਏ 100 ਤੋਂ ਵੱਧ ਸਮਝੌਤਿਆਂ ਦੀ ਸਮੀਖਿਆ ਕਰ ਰਹੀ ਹੈ। ਮਾਲਦੀਵ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ, ਮੁਹੰਮਦ ਮੁਇਜ਼ੂ ਨੇ ਸ਼ਨੀਵਾਰ ਨੂੰ ਭਾਰਤ ਸਰਕਾਰ ਨੂੰ ਮਾਲਦੀਵ ਤੋਂ ਭਾਰਤੀ ਫੌਜੀ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦੀ ਰਸਮੀ ਬੇਨਤੀ ਕੀਤੀ।
ਸਤੰਬਰ ਵਿੱਚ ਰਾਸ਼ਟਰਪਤੀ ਚੋਣ ਜਿੱਤਣ ਵਾਲੇ ਰਾਸ਼ਟਰਪਤੀ ਮੁਇਜ਼ੂ ਨੇ ਮਾਲਦੀਵ ਤੋਂ ਸਾਰੇ 77 ਭਾਰਤੀਆਂ ਨੂੰ ਡਿਪੋਰਟ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਮੁਇਜ਼ੂ ਨੂੰ ਚੀਨ ਪੱਖੀ ਨੇਤਾ ਮੰਨਿਆ ਜਾਂਦਾ ਹੈ।