ਮਾਲਦੀਵ ਦੀ ਸੰਸਦ ''ਚ ਪਾਕਿ ਨੂੰ ਕਰਾਰਾ ਜਵਾਬ, ਤੁਸੀਂ ਤਾਂ ਰਹਿਣ ਦਿਓ

Sunday, Sep 01, 2019 - 07:35 PM (IST)

ਮਾਲਦੀਵ ਦੀ ਸੰਸਦ ''ਚ ਪਾਕਿ ਨੂੰ ਕਰਾਰਾ ਜਵਾਬ, ਤੁਸੀਂ ਤਾਂ ਰਹਿਣ ਦਿਓ

ਮਾਲੇ (ਏਜੰਸੀ)- ਮਾਲਦੀਵ ਵਿਚ ਹੋ ਰਹੇ ਏਸ਼ੀਆ ਸਪੀਕਰਸ ਸਮਿੱਟ ਵਿਚ ਹਿੱਸਾ ਲੈਂਦੇ ਹੋਏ ਰਾਜਸਭਾ ਦੇ ਉਪ ਸਭਾਪਤੀ  ਡਾ. ਹਰਿਵੰਸ਼ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਮਾਲਦੀਵ ਦੀ ਸੰਸਦ ਵਿਚ ਕਸ਼ਮੀਰ ਦਾ ਮਸਲਾ ਉਠਾਉਣ 'ਤੇ ਡਾ. ਹਰਿਵੰਸ਼ ਨੇ ਕਸ਼ਮੀਰ 'ਤੇ ਬੋਲਣ ਵਾਲੇ ਪਾਕਿਸਤਾਨ ਦੇ ਪ੍ਰਤੀਨਿਧੀ ਨੂੰ ਰੋਕਿਆ ਅਤੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ 'ਤੇ ਕਿਸੇ ਹੋਰ ਨੂੰ ਬੋਲਣ ਦਾ ਹੱਕ ਨਹੀਂ ਹੈ। ਇਸ ਮੁੱਦੇ 'ਤੇ ਭਾਰਤ ਨੂੰ ਮਾਲਦੀਵ ਦਾ ਵੀ ਸਾਥ ਮਿਲਿਆ। 
ਮਾਲਦੀਵ ਸੰਸਦ ਦੇ ਸਪੀਕਰ ਨੇ ਭਾਰਤ ਨੂੰ ਭਰੋਸਾ ਦਿੱਤਾ ਕਿ ਕਸ਼ਮੀਰ 'ਤੇ ਦਿੱਤੇ ਗਏ ਸਾਰੇ ਬਿਆਨਾਂ ਨੂੰ ਰਿਕਾਰਡ ਤੋਂ ਹਟਾ ਦਿੱਤਾ ਜਾਵੇਗਾ। ਇਸ ਦੌਰਾਨ ਹਰਿਵੰਸ਼ ਨੇ ਪਾਕਿਸਤਾਨ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਆਪਣੇ ਨਾਗਰਿਕਾਂ 'ਤੇ ਜ਼ੁਲਮ ਕਰਨ ਵਾਲਾ ਦੇਸ਼ ਮਨੁੱਖੀ ਅਧਿਕਾਰ ਦੀ ਨਸੀਹਤ ਨਾ ਦੇਵੇ। ਰਾਜ ਸਭਾ ਉਪ ਸਭਾਪਤੀ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਪਾਕਿ ਸਰਹੱਦ ਪਾਰ ਅੱਤਵਾਦ ਨੂੰ ਖਤਮ ਕਰੇ।


author

Sunny Mehra

Content Editor

Related News