ਮਾਲਦੀਵ ਸੰਕਟ: US ਨੇ ਯਾਮੀਨ ਨੂੰ ਕਾਨੂੰਨ ਦਾ ਸਨਮਾਨ ਕਰਨ ਦੀ ਕੀਤੀ ਅਪੀਲ
Tuesday, Feb 06, 2018 - 10:26 AM (IST)
ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਨੇ ਐਮਰਜੈਂਸੀ ਲਗਾਉਣ ਦੇ ਮਾਲਦੀਵ ਸਰਕਾਰ ਦੇ ਫੈਸਲੇ 'ਤੇ 'ਨਿਰਾਸ਼ਾ' ਅਤੇ 'ਚਿੰਤਾ' ਜਤਾਉਂਦੇ ਹੋਏ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਕਾਨੂੰਨ ਦਾ ਪਾਲਣ ਕਰਨ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਹੈ। ਮਾਲਦੀਵ ਵਿਚ ਵਧਦੇ ਸਿਆਸੀ ਸੰਕਟ ਦੌਰਾਨ ਯਾਮੀਨ ਨੇ ਕੱਲ 15 ਦਿਨ ਦੀ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ। ਮਾਲਦੀਵ ਦੀ ਸੁਪਰੀਮ ਕੋਰਟ ਵੱਲੋਂ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਅਤੇ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਦੀ ਤੁਰੰਤ ਰਿਹਾਈ ਦੇ ਹੁਕਮ ਤੋਂ ਬਾਅਦ ਦੇਸ਼ ਵਿਚ ਇਹ ਸੰਕਟ ਪੈਦਾ ਹੋਇਆ।
ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨੋਰਟ ਨੇ ਕਿਹਾ, 'ਅਮਰੀਕਾ, ਮਾਲਦੀਵ ਦੇ ਰਾਸ਼ਟਰਪਤੀ ਯਾਮੀਨ ਵੱਲੋਂ ਐਮਰਜੈਂਸੀ ਦੀ ਘੋਸ਼ਣਾ ਕੀਤੇ ਜਾਣ ਦੀ ਖਬਰ ਤੋਂ ਪ੍ਰੇਸ਼ਾਨ ਅਤੇ ਨਿਰਾਸ਼ ਹੈ।' ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸੈਨਾ ਅਤੇ ਪੁਲਸ ਸੁਪਰੀਮ ਕੋਰਟ ਦੇ ਹੁਕਮ ਦਾ ਪਾਲਣ ਕਰਨ ਵਿਚ ਅਸਫਲ ਰਹੀ, ਜੋ ਸੰਵਿਧਾਨ ਅਤੇ ਕਾਨੂੰਨ ਦੇ ਸ਼ਾਸਨ ਵਿਰੁੱਧ ਹੈ। ਹੀਥਰ ਨੇ ਅੱਗੇ ਕਿਹਾ 'ਅਮਰੀਕਾ ਰਾਸ਼ਟਰਪਤੀ ਯਾਮੀਨ, ਸੈਨਾ ਅਤੇ ਪੁਲਸ ਨੂੰ ਕਾਨੂੰਨ ਦਾ ਪਾਲਣ ਕਰਨ, ਸੁਪਰੀਮ ਕੋਰਟ ਅਤੇ ਅਪਰਾਧਿਕ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ, ਸੰਸਦ ਦੀ ਉਚਿਤ ਕਾਰਜ ਪ੍ਰਣਾਲੀ ਯਕੀਨੀ ਕਰਨ ਅਤੇ ਮਾਲਦੀਵ ਦੇ ਲੋਕਾਂ ਅਤੇ ਸੰਸਥਾਵਾਂ ਨੂੰ ਸੰਵਿਧਾਨ ਵਿਚ ਦਿੱਤੇ ਅਧਿਕਾਰਾਂ ਨੂੰ ਬਹਾਲ ਕਰਨ ਦੀ ਮੰਗ ਕਰਦਾ ਹੈ।'
