ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਨਸ਼ੀਦ ਚੋਣਾਂ ''ਚ ਜਿੱਤੇ

Sunday, Apr 07, 2019 - 04:36 PM (IST)

ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਨਸ਼ੀਦ ਚੋਣਾਂ ''ਚ ਜਿੱਤੇ

ਮਾਲੇ (ਭਾਸ਼ਾ)— ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਦੇਸ਼ ਨਿਕਾਲੇ ਦੇ ਬਾਅਦ ਵਾਪਸ ਪਰਤਣ ਦੇ ਸਿਰਫ 5 ਮਹੀਨੇ ਬਾਅਦ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ। ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਨਸ਼ੀਦ ਨੇ ਸੁਧਾਰ ਕਰਨ ਅਤੇ ਸਰਕਾਰੀ ਭ੍ਰਿਸ਼ਟਾਚਾਰ ਖਤਮ ਕਰਨ ਦਾ ਸੰਕਲਪ ਲਿਆ। ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ (51) ਨੇ ਰਾਸ਼ਟਰੀ ਸੰਸਦ ਦੇ ਉੱਚ ਅਹੁਦੇ 'ਤੇ ਜ਼ਬਰਦਸਤ ਵਾਪਸੀ ਕੀਤੀ ਹੈ। ਉਨ੍ਹਾਂ ਦੀ ਮਾਲਦੀਵੀਅਨ ਡੈਮੋਕ੍ਰੈਟਿਕ ਪਾਰਟੀ ਨੇ 87 ਮੈਂਬਰੀ ਸਦਨ ਵਿਚ ਦੋ ਤਿਹਾਈ ਬਹੁਮਤ ਹਾਸਲ ਕੀਤਾ। 

ਨਸ਼ੀਦ ਨੇ ਵਾਅਦਾ ਕੀਤਾ ਕਿ ਉਹ ਆਪਣੀ ਪਾਰਟੀ ਨੂੰ ਮਿਲੇ ਜਨਾਦੇਸ਼ ਦੀ ਵਰਤੋਂ ਹਿੰਦ ਮਹਾਸਾਗਰ ਦੇ ਇਸ ਟਾਪੂ ਵਿਚ ਸਥਿਰਤਾ ਅਤੇ ਲੋਕਤੰਤਰ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਿਚ ਕਰਨਗੇ। ਉਨ੍ਹਾਂ ਨੇ ਐਤਵਾਰ ਨੂੰ ਰਾਜਧਾਨੀ ਮਾਲੇ ਵਿਚ ਸਮਰਥਕਾਂ ਨੂੰ ਕਿਹਾ,''ਸਾਡਾ ਸਭ ਤੋਂ ਮਹੱਤਵਪੂਰਣ ਫਰਜ਼ ਸ਼ਾਂਤੀ ਕਾਇਮ ਕਰਨਾ ਹੈ।'' ਨਸ਼ੀਦ ਦੇ ਪੁਰਾਣੇ ਵਿਰੋਧੀ ਅਤੇ ਤਾਨਾਸ਼ਾਹ ਸਾਬਕਾ ਰਾਸ਼ਟਰਪਤੀ ਅਬੁਦੱਲਾ ਯਾਮੀਨ ਨੂੰ 5 ਸਾਲ ਦੇ ਕਾਰਜਕਾਲ ਦੇ ਬਾਅਦ ਸੱਤਾ ਤੋਂ ਬੇਦਖਲ ਹੋਣ ਲਈ ਮਜਬੂਰ ਹੋਣਾ ਪਿਆ। ਜਿਸ ਦੇ ਬਾਅਦ ਸ਼ਨੀਵਾਰ ਨੂੰ ਹੋਈਆਂ ਚੋਣਾਂ ਜਨਮਤ ਦਾ ਪਹਿਲਾ ਪਰੀਖਣ ਹਨ। 

ਯਾਮੀਨ ਮਨੀ ਲਾਂਡਰਿੰਗ ਅਤੇ ਗਬਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਸਾਬਕਾ ਉਪ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸਾਲੇਹ ਨੇ ਸਤੰਬਰ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਜਿਸ ਦੇ ਬਾਅਦ ਨਸ਼ੀਦ ਦੇਸ਼ ਪਰਤੇ। ਯਾਮੀਨ ਨੇ ਨਸ਼ੀਦ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਸੀ।


author

Vandana

Content Editor

Related News