ਮਲੇਸ਼ੀਆ ’ਚ ਹਵਾਈ ਫੌਜ ਦੇ ਅਧਿਕਾਰੀ ਨੇ ਤਿੰਨ ਸਾਥੀਆਂ ਦੇ ਕਤਲ ਤੋਂ ਬਾਅਦ ਕੀਤੀ ਖੁਦਕੁਸ਼ੀ

Friday, Aug 13, 2021 - 05:13 PM (IST)

ਮਲੇਸ਼ੀਆ ’ਚ ਹਵਾਈ ਫੌਜ ਦੇ ਅਧਿਕਾਰੀ ਨੇ ਤਿੰਨ ਸਾਥੀਆਂ ਦੇ ਕਤਲ ਤੋਂ ਬਾਅਦ ਕੀਤੀ ਖੁਦਕੁਸ਼ੀ

ਇੰਟਰਨੈਸ਼ਨਲ ਡੈਸਕ : ਮਲੇਸ਼ੀਆ ਦੀ ਹਵਾਈ ਫੌਜ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਆਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਕੇ ਜਾਨ ਲੈਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੋਰਨਿਓ ਟਾਪੂ ’ਤੇ ਪੂਰਬੀ ਸਰਾਵਕ ਰਾਜ ਦੀ ਪੁਲਸ ਨੇ ਦੱਸਿਆ ਕਿ ਰਾਜ ’ਚ ਹਵਾਈ ਫੌਜ ਦੇ ਇੱਕ ਕੇਂਦਰ ਦੀ ਸੁਰੱਖਿਆ ਚੌਕੀ ’ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਡਿਪਟੀ ਪੁਲਸ ਕਮਿਸ਼ਨਰ ਮਾਂਚਾ ਅਨਕ ਆਟਾ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਬੰਦੂਕਧਾਰੀ ਅਧਿਕਾਰੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੁਰੱਖਿਆ ਚੌਕੀ ਤੋਂ ਹੋਰ ਹਥਿਆਰ ਲੈ ਲਏ ਸਨ।

ਇਹ ਵੀ ਪੜ੍ਹੋ : ਇਟਲੀ ਦੇ ਇਤਿਹਾਸ ’ਚ ਸਿੱਖ ਕੌਮ ਨੂੰ ਮਿਲਿਆ ਵੱਡਾ ਸਨਮਾਨ, ਸ਼ਹੀਦਾਂ ਦੀ ਯਾਦ ’ਚ ਲੱਗੀ ਫੋਟੋ ਪ੍ਰਦਰਸ਼ਨੀ

ਉਨ੍ਹਾਂ ਕਿਹਾ ਕਿ ਇੱਕ ਅਧਿਕਾਰੀ ਨੇ ਹਮਲਾ ਕਰਨ ਵਾਲੇ ਅਧਿਕਾਰੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਪੇਟ ’ਚ ਗੋਲੀ ਲੱਗੀ। ਇਸ ਤੋਂ ਬਾਅਦ ਬੰਦੂਕ ਚਲਾਉਣ ਵਾਲੇ ਅਧਿਕਾਰੀ ਨੇ ਚੌਕੀ ਅੰਦਰ ਦਾਖਲ ਹੋ ਕੇ ਦੋ ਹੋਰ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬਰਨਾਮਾ ਸਮਾਚਾਰ ਏਜੰਸੀ ਨੇ ਜ਼ਿਲ੍ਹਾ ਪੁਲਸ ਅਧਿਕਾਰੀ ਸੁਦੀਰਮਨ ਕ੍ਰਾਮ ਦੇ ਹਵਾਲੇ ਨਾਲ ਕਿਹਾ ਕਿ ਹਮਲਾਵਰ ਅਧਿਕਾਰੀ ਨੇ ਸੁਰੱਖਿਆ ਚੌਕੀ ’ਤੇ ਤਾਇਨਾਤ ਲੋਕਾਂ ਤੋਂ ਪੁੱਛਿਆ ਕਿ ‘‘ਕੀ ਉਹ ਜਿਊਣਾ ਚਾਹੁੰਦੇ ਹਨ ਜਾਂ ਮਰਨਾ।’’ ਸਥਾਨਕ ਮੀਡੀਆ ਦੀ ਖਬਰ ਅਨੁਸਾਰ ਉਹ ਕੋਰੋਨਾ ਵਾਇਰਸ ਕਾਰਨ ਇਕਾਂਤਵਾਸ ’ਚ ਸੀ।


author

Manoj

Content Editor

Related News